ਸ਼ੂਗਰ ਨੂੰ ਕੰਟਰੋਲ ਕਰਨ ਲਈ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

By  Rupinder Kaler May 12th 2021 06:24 PM

ਅੱਜ ਕੱਲ ਸ਼ੂਗਰ ਦੀ ਬਿਮਾਰੀ ਆਮ ਹੋ ਗਈ ਹੈ । ਭਾਵੇਂ ਇਸ ਬਿਮਾਰੀ ਤੋਂ ਬਚਣ ਲਈ ਤੁਸੀਂ ਦਵਾਈ ਲੈਂਦੇ ਹੋ ਪਰ ਤੁਸੀਂ ਆਪਣੀ ਖੁਰਾਕ ਨਾਲ ਵੀ ਇਸ ਬਹੁਤ ਹੱਦ ਤੱਕ ਕੰਟਰੋਲ ਕਰ ਸਕਦੇ ਹੋ । ਤੁਸੀਂ ਆਪਣੀ ਡਾਈਟ ‘ਚ ਫਲ, ਸਬਜ਼ੀਆਂ, ਸਮੁੰਦਰੀ ਭੋਜਨ, ਘੱਟ ਫੈਟ ਵਾਲੇ ਡੇਅਰੀ ਪ੍ਰੋਡਕਟਸ ਸ਼ਾਮਲ ਕਰ ਸਕਦੇ ਹੋ। ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਾਰਗਰ ਹੈ। ਇਸਦੇ ਨਾਲ ਹੀ ਡੈਸ਼ ਡਾਈਟ ਇਨਸੁਲਿਨ ‘ਚ ਸੁਧਾਰ ਕਰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਪ੍ਰੋਸੈਸਡ ਭੋਜਨ, ਖੰਡ ਜਾਂ ਅਨਾਜ ਨੂੰ ਇਸ ਡਾਈਟ ‘ਚ ਸ਼ਾਮਲ ਨਹੀਂ ਕੀਤਾ ਜਾਂਦਾ।

anti-cancer-diet-vegetables

ਹੋਰ ਪੜ੍ਹੋ :

ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ ਪੀਟੀਸੀ ਪੰਜਾਬੀ ‘ਤੇ

ਪਾਲੀਓ ਡਾਇਟ ‘ਚ ਸਿਰਫ ਹੈਲਥੀ ਭੋਜਨ ਭਾਵ ਫਲ, ਤਾਜ਼ੀਆਂ ਸਬਜ਼ੀਆਂ, ਨਟਸ ਅਤੇ ਬੀਜ ਸ਼ਾਮਲ ਹੁੰਦੇ ਹਨ। ਮੈਡੀਟੇਰੀਅਨ ਡਾਈਟ ‘ਚ ਫਲ, ਸਬਜ਼ੀਆਂ, ਸਮੁੰਦਰੀ ਭੋਜਨ ਹੁੰਦੇ ਹਨ। ਇਸ ‘ਚ ਓਮੇਗਾ 3 ਫੈਟੀ ਐਸਿਡ ਵੀ ਹੁੰਦੇ ਹਨ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ। ਤੁਸੀਂ ਇਸ ਡਾਈਟ ‘ਚ ਚਿਕਨ ਵੀ ਸ਼ਾਮਲ ਕਰ ਸਕਦੇ ਹੋ ਪਰ ਰੈੱਡ ਮੀਟ ਖਾਣ ਤੋਂ ਪਰਹੇਜ਼ ਕਰੋ। ਗਲੂਟਨ ਫ੍ਰੀ ਡਾਇਟ ‘ਚ ਅਨਾਜ ਦਾ ਸੇਵਨ ਨਾ ਕਰਨ ਬਾਰੇ ਕਿਹਾ ਜਾਂਦਾ ਹੈ। ਇਸ ‘ਚ ਮੀਟ, ਮੱਛੀ, ਆਂਡੇ, ਡੇਅਰੀ ਪ੍ਰੋਡਕਟਸ, ਦੁੱਧ, ਦਹੀਂ, ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਹਨ ਜੋ ਗਲੂਟਨ ਫ੍ਰੀ ਹੁੰਦੀਆਂ ਹਨ।

 

ਅਲਕਲਾਈਨ ਡਾਈਟ ‘ਚ ਸਿਰਫ ਫਲ ਅਤੇ ਸਬਜ਼ੀਆਂ ਦਾ ਹੀ ਸੇਵਨ ਕਰ ਸਕਦੇ ਹੋ। ਇਸ ‘ਚ ਖੰਡ ਜਾਂ ਮੀਟ ਵਰਗੀਆਂ ਚੀਜ਼ਾਂ ਨੂੰ ਨਾ ਖਾਣ ਦੀਆਂ ਸਖਤ iਹਦਾਇਤਾਂ ਦਿੱਤੀਆਂ ਗਈਆਂ ਹਨ। ਸ਼ੂਗਰ ਰੋਗੀਆਂ ਨੂੰ ਆਪਣੇ ਦਿਨ ਦੀ ਸ਼ੁਰੂਆਤ 1 ਗਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਤੁਸੀਂ ਇਸ ਪਾਣੀ ‘ਚ ਅੱਧਾ ਚਮਚ ਮੇਥੀ ਪਾਊਡਰ ਮਿਲਾਓ ਅਤੇ ਹੁਣ ਇਸ ਨੂੰ ਪੀਓ। ਇਸਦੇ ਨਾਲ ਜੇ ਤੁਸੀਂ ਮੇਥੀ ਪਾਊਡਰ ਨਹੀਂ ਪੀ ਸਕਦੇ ਤਾਂ ਤੁਸੀਂ ਜੌਂ ਨੂੰ ਰਾਤ ਭਰ ਭਿਓਂ ਕੇ ਸਵੇਰੇ ਇਸ ਨੂੰ ਛਾਣ ਕੇ ਪੀਓ।ਇਸਤੋਂ ਬਾਅਦ ਇੱਕ ਘੰਟੇ ਲਈ ਕੁਝ ਨਾ ਖਾਓ । ਫਿਰ ਤੁਸੀਂ ਚਾਹ ਪੀ ਸਕਦੇ ਹੋ ਉਹ ਵੀ ਸ਼ੂਗਰ ਫ੍ਰੀ।

Related Post