ਕੋਰੋਨਾ ਮਹਾਮਾਰੀ ਦੌਰਾਨ ਇਨ੍ਹਾਂ ਚੀਜ਼ਾਂ ਦੇ ਨਾਲ ਵਧਾਓ ਇਮਿਊੁਨਿਟੀ

By  Shaminder May 26th 2021 06:16 PM

ਕੋਰੋਨਾ ਮਹਾਮਾਰੀ ਦੇ ਦੌਰਾਨ ਇਮਿਊਨਿਟੀ ਵਧਾਉਣ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ । ਏਨੀਂ ਦਿਨੀਂ ਮੌਸਮ ਬਦਲਣ ਦੇ ਕਾਰਨ ਵੀ ਖੰਘ, ਗਲੇ ਦੀਆਂ ਬਿਮਾਰੀਆਂ ਅਤੇ ਹੋਰ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ।ਅਜਿਹੇ ‘ਚ ਘਰ ਦੀ ਕਿਚਨ ‘ਚ ਹੀ ਮੌਜੂਦ ਕੁਝ ਚੀਜ਼ਾਂ ਦੇ ਇਸਤੇਮਾਲ ਕਰਨ ਨਾਲ ਇਨ੍ਹਾਂ ਬਿਮਾਰੀਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ।

benefits of mint Image From Internet

ਹੋਰ ਪੜ੍ਹੋ : ਜਦੋਂ ਮੀਕਾ ਸਿੰਘ ਤੇ ਰਾਖੀ ਸਾਵੰਤ ਹੋਏ ਆਹਮੋ ਸਾਹਮਣੇ, ਵੀਡੀਓ ਹੋ ਗਿਆ ਵਾਇਰਲ 

turmeric Image From Internet

ਸੁੱਕੀ ਖੰਘ ਤੇ ਗਲੇ ’ਚ ਖ਼ਰਾਸ਼ ਨੂੰ ਦੂਰ ਕਰਨ ਲਈ ਤਾਜ਼ਾ ਪੁਦੀਨੇ ਦੇ ਪੱਤੇ ਤੇ ਕਾਲੇ ਜ਼ੀਰੇ ਨੂੰ ਪਾਣੀ ’ਚ ਉਬਾਲ ਕੇ ਦਿਨ ’ਚ ਇੱਕ ਵਾਰ ਲੈਣ ਨਾਲ ਅਜਿਹੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਲੌਂਗ ਦੇ ਪਾਊਡਰ ਨੂੰ ਮਿਸ਼ਰੀ–ਸ਼ਹਿਦ ਨਾਲ ਮਿਲਾ ਕੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਲੈਣ ਨਹੀ ਅਜਿਹੀ ਸਮੱਸਿਆ ਦੂਰ ਹੋ ਸਕਦੀ ਹੈ।

garlic

ਭੋਜਨ ’ਚ ਹਲਦੀ, ਧਨੀਆ, ਜ਼ੀਰਾ ਤੇ ਲੱਸਣ ਦੀ ਵਰਤੋਂ ਵੀ ਇਸ ਵਿੱਚ ਬਹੁਤ ਫ਼ਾਇਦੇਮੰਦ ਸਿੱਧ ਹੋ ਸਕਦੀ ਹੈ। ਇਸ ਤੋਂ ਇਲਾਵਾ ਦੁੱਧ ’ਚ ਹਲਦੀ ਮਿਲਾ ਕੇ ਪੀ ਕੇ ਵੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।

 

 

Related Post