ਗੁੜ ਸਿਹਤ ਲਈ ਹੈ ਫਾਇਦੇਮੰਦ, ਜਾਣੋ ਗੁੜ ਦੇ ਫਾਇਦੇ

By  Shaminder March 3rd 2022 06:04 PM

ਗੁੜ ਨੂੰ ਗੁਣਾਂ ਦੀ ਖਾਣ ਮੰਨਿਆ ਜਾਂਦਾ ਹੈ । ਕਿਉਂ ਕਿ ਜੇ ਤੁਸੀਂ ਚੀਨੀ ਦਾ ਬਦਲ ਚਾਹੁੰਦੇ ਹੋ ਤਾਂ ਗੁੜ (Jaggery) ਮਿਠਾਸ ਦੇ ਨਾਲ-ਨਾਲ ਕਈ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ । ਇਸੇ ਕਰਕੇ ਲੋਕ ਅੱਜ ਕੱਲ੍ਹ ਚੀਨੀ ਦੀ ਜਗ੍ਹਾ ਜ਼ਿਆਦਾ ਗੁੜ ਦਾ ਇਸਤੇਮਾਲ ਕਰਨ ਲੱਗ ਪਏ ਹਨ । ਕਿਉਂਕਿ ਚੀਨੀ ਦਾ ਜ਼ਿਆਦਾ ਇਸਤੇਮਾਲ ਸਿਹਤ ਦੇ ਲਈ ਕਾਫੀ ਹਾਨੀਕਾਰਕ ਮੰਨਿਆ ਜਾਂਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਚੀਨੀ ਹੋਰ ਵੀ ਘਾਤਕ ਸਾਬਿਤ ਹੋ ਸਕਦੀ ਹੈ । ਹਾਲਾਂਕਿ ਚੀਨੀ ਗੁੜ ਦਾ ਹੀ ਸੋਧਿਆ ਹੋਇਆ ਰੂਪ ਹੈ । ਪਰ ਚੀਨੀ ‘ਚ ਸਲਫਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।

jaggery image From google

ਗੁੜ ‘ਚ ਪੋਟਾਸ਼ੀਅਮ ਅਤੇ ਸੋਡੀਅਮ ਪਾਇਆ ਜਾਂਦਾ ਹੈ ਜੋ ਕਿ ਸਰੀਰ ‘ਚ ਐਸਿਡ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ । ਇਸ ਦੇ ਨਾਲ ਹੀ ਇਸ ਦਾ ਸੇਵਨ ਕਰਨ ਦੇ ਨਾਲ ਖੁਨ ਦੇ ਸੈੱਲ ਵੀ ਸਿਹਤਮੰਦ ਰਹਿੰਦੇ ਹਨ ।ਗੁੜ ਖਾਣ ਦੇ ਨਾਲ ਜਿੱਥੇ ਪੇਟ ਸਬੰਧੀ ਸਮ ੱਸਿਆਵਾਂ ਦੂਰ ਹੁੰਦੀਆਂ ਹਨ, ਉੱਥੇ ਹੀ ਪਾਚਣ ਪ੍ਰਕਿਰਿਆ ਵੀ ਠੀਕ ਰਹਿੰਦੀ ਹੈ । ਮਾਹਿਰਾਂ ਮੁਤਾਬਿਕ ਖਾਲੀ ਪੇਟ ਗੁੜ ਖਾਣ ਦੇ ਨਾਲ ਕਈ ਫਾਇਦੇ ਹੁੰਦੇ ਹਨ ।

Jaggery With Curd image From googl

ਗੁੜ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ। ਇਸ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ। ਗੁੜ ਦਾ ਸੇਵਨ ਕਰਨ ਨਾਲ ਸਰੀਰ ਦੀ ਲੰਬੇ ਸਮੇਂ ਦੀ ਥਕਾਵਟ ਦੂਰ ਹੁੰਦੀ ਹੈ। ਸਵੇਰੇ ਗੁੜ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਗੁੜ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ । ਇਹ ਵੱਧਦੇ ਪ੍ਰਦੂਸ਼ਣ ਤੋਂ ਨਿਜ਼ਾਤ ਵੀ ਦਿਵਾਉਂਦਾ ਹੈ । ਇਸੇ ਕਰਕੇ ਰੰਗ ਰੌਗਨ ਕਰਨ ਵਾਲੇ ਜ਼ਿਆਦਾਤਰ ਗੁੜ ਦਾ ਇਸਤੇਮਾਲ ਕਰਦੇ ਹਨ । ਇਸ ਤੋਂ ਇਲਾਵਾ ਐਨੀਮੀਆ ਦੀ ਕਮੀ ਵੀ ਦੂਰ ਹੁੰਦੀ ਹੈ । ਖਾਲੀ ਪੇਟ ਗੁੜ ਦਾ ਸੇਵਨ ਕਰਨਾ ਤਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ ।

Related Post