ਜਲਜੀਰਾ ਪੀਣ ਵਿੱਚ ਸਵਾਦ ਹੀ ਨਹੀਂ ਹੁੰਦਾ ਬਲਕਿ ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ

By  Rupinder Kaler August 6th 2021 03:43 PM

ਜਲਜੀਰਾ ਪੀਣ ਵਿੱਚ ਸਵਾਦ ਹੀ ਨਹੀਂ ਹੁੰਦਾ ਬਲਕਿ ਸਿਹਤ ਲਈ ਲਾਭਕਾਰੀ ਵੀ ਹੁੰਦਾ ਹੈ। ਇਸ ਵਿਚ ਮੌਜੂਦ ਤੱਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪਾਣੀ ਸਰੀਰ ਦੇ ਇਮਿਊਨ ਸਿਸਟਮ ਨੂੰ ਠੀਕ ਰਖਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪਾਣੀ ਭਾਰ ਘਟਾਉਣ ਲਈ ਮਦਦਗਾਰ ਹੈ। ਜਲਜੀਰਾ ਪੀਣ ਦਾ ਰੋਜ਼ਾਨਾ ਸੇਵਨ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹੋਵੇਗਾ।

ਹੋਰ ਪੜ੍ਹੋ :

ਆਪਣੀ ਹੀ ਫ਼ਿਲਮ ਦਾ ਨਾਂਅ ਲੈਣ ਤੋਂ ਡਰਦੀ ਹੈ ਮਾਧੁਰੀ ਦੀਕਸ਼ਿਤ, ਇਹ ਹੈ ਵਜ੍ਹਾ

ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ। ਇਸ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਤੁਰਤ ਊਰਜਾ ਮਿਲਦੀ ਹੈ। ਜਲਜੀਰਾ ਨੂੰ ਪੀਣ ਨਾਲ ਸਰੀਰ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ। ਜਲਜੀਰੇ ਵਿਚ ਥਾਇਮਾਲ ਹੁੰਦਾ ਹੈ।

ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜਲਜੀਰੇ ਵਿਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਮਿਲਦੀ ਹੈ। ਜਲਜੀਰਾ ਪੀਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਗਰਮੀ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਆਂਤੜੀਆਂ ਨੂੰ ਠੀਕ ਰਖਦਾ ਹੈ।

Related Post