ਅਦਾਕਾਰੀ ਦੇ ਟਾਸਕ 'ਚ ਕੌਣ ਹੁੰਦਾ ਹੈ ਪਾਸ ਤੇ ਕੌਣ ਜਾਂਦਾ ਹੈ ਡੇਂਜ਼ਰ ਜੋਨ 'ਚ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019'
Rupinder Kaler
August 22nd 2019 06:09 PM
ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ 'ਮਿਸਟਰ ਪੰਜਾਬ-2019' ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਗੱਭਰੂ ਆਪਣੇ ਟੈਲੇਂਟ ਨਾਲ ਲਗਾਤਾਰ ਇੱਕ ਦੂਜੇ ਨੂੰ ਮਾਤ ਦਿੰਦੇ ਹੋਏ ਅੱਗੇ ਵੱਧ ਰਹੇ ਹਨ । ਇਹਨਾਂ ਮੁੰਡਿਆਂ ਨੇ ਜੱਜਾਂ ਵੱਲੋਂ ਦਿੱਤੇ ਹਰ ਟਾਸਕ ਨੂੰ ਪੂਰਾ ਕੀਤਾ ਹੈ । ਹੁਣ ਮਿਸਟਰ ਪੰਜਾਬ ਦਾ ਖਿਤਾਬ ਹਾਸਲ ਕਰਨ ਲਈ ਆਰ ਪਾਰ ਦੀ ਲੜਾਈ ਚੱਲ ਰਹੀ ਹੈ । ਗੱਭਰੂਆਂ ਦੇ ਅਦਾਕਾਰੀ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ ।