ਪ੍ਰਿਥਵੀ ਰਾਜ ਕਪੂਰ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ ਜਾਣਨ ਲਈ ਵੇਖੋ ਪੀਟੀਸੀ ਪੰਜਾਬੀ ਦਾ ਸ਼ੋਅ 'ਪੰਜਾਬ ਮੇਲ' 

By  Rupinder Kaler April 8th 2019 02:09 PM

ਥਿਏਟਰ ਤੇ ਫ਼ਿਲਮੀ ਦੁਨੀਆਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂਅ ਪ੍ਰਿਥਵੀ ਰਾਜ ਕਪੂਰ ਦਾ ਆਉਂਦਾ ਹੈ । ਇਸੇ ਲਈ ਇਸ  ਮਹਾਨ ਕਲਾਕਾਰ ਦੀ ਚੌਥੀ ਪੀੜ੍ਹੀ ਵੀ ਬਾਲੀਵੁੱਡ ਵਿੱਚ ਕੰਮ ਕਰ ਰਹੀ ਹੈ ।ਪ੍ਰਿਥਵੀ ਰਾਜ ਕਪੂਰ ਦਾ ਜਨਮ ਪਿਛਾਵਰ ਸ਼ਹਿਰ ਵਿਚ ਹੋਇਆ ਸੀ, ਉਨ੍ਹਾਂ ਦੀ ਪਿਤਾ ਪੁਰਖੀ ਹਵੇਲੀ ਅੱਜ ਵੀ ਪਿਛਾਵਰ ਵਿਚ ਮੌਜੂਦ ਹੈ ।ਉਨ੍ਹਾਂ ਆਪਣੀ ਕਾਲਜ ਦੀ ਵਿੱਦਿਆ ਲਾਹੌਰ ਤੋਂ ਲਈ ਸੀ ।

prithviraj kapoor prithviraj kapoor

ਪ੍ਰਿਥਵੀ ਰਾਜ ਕਪੂਰ ਦਾ ਪੰਜਾਬੀ ਥਿਏਟਰ ਨਾਲ ਗੂੜ੍ਹਾ ਸਬੰਧ ਰਿਹਾ ਹੈ ।ਪ੍ਰਿਥਵੀ ਰਾਜ ਕਪੂਰ ਦੇ ਨਾਟਕਕਾਰ ਮਿਸਿਜ਼ ਨੋਰ੍ਹਾ ਰਿੱਚਰਡਜ਼ ਤੇ ਚਿੱਤਰਕਾਰ ਸੋਭਾ ਸਿੰਘ ਨਾਲ ਨਿੱਘੇ ਸਬੰਧ ਸਨ ।ਪ੍ਰਿਥਵੀ ਰਾਜ ਕਪੂਰ ਦਾ ਪੰਜਾਬੀ ਤੇ ਪੰਜਾਬ ਨਾਲ ਏਨਾਂ ਗੂੜ੍ਹਾ ਰਿਸ਼ਤਾ ਰਿਹਾ ਹੈ ਕਿ ਉਨ੍ਹਾਂ ਮੁੰਬਈ ਵਿੱਚ ਆਪਣੇ ਘਰ ਹਿੰਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਇਸੇ ਲਈ ਉਹ ਅਕਸਰ ਆਪਣੀ ਗੱਲਬਾਤ ਵਿੱਚ ਗੁਰਬਾਣੀ ਦਾ ਹਵਾਲਾ ਦਿੰਦੇ ਹੁੰਦੇ ਸਨ ।

prithviraj kapoor prithviraj kapoor

ਪੰਜਾਬ ਨਾਲ ਉਹਨਾਂ ਦਾ ਇਸ ਤਰ੍ਹਾਂ ਦਾ ਲਗਾਅ ਸੀ ਕਿ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਉਹਨਾਂ ਨੇ ਆਪਣੇ 'ਪ੍ਰਿਥਵੀ ਥਿਏਟਰ' ਦੇ ਸਟਾਫ ਨਾਲ ਪੰਜਾਬ ਵਿਚ ਏਕਤਾ ਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦੇਣ ਲਈ ਵੱਖ ਵੱਖ ਸ਼ਹਿਰਾਂ ਵਿਚ "ਪਠਾਣ" ਤੇ "ਦੀਵਾਰ" ਵਰਗੇ ਨਾਟਕ ਖੇਡੇ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ ।ਪ੍ਰਿਥਵੀ ਰਾਜ ਕਪੂਰ ਨੇ ਹਿੰਦੀ ਫ਼ਿਲਮ ਜਗਤ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ ।

https://www.youtube.com/watch?v=EUVqdcncMO4

ਇਹਨਾਂ ਫ਼ਿਲਮਾਂ ਲਈ ਉਹਨਾਂ ਨੂੰ 1969 ਵਿੱਚ ਪਦਮ ਭੂਸ਼ਣ ਅਤੇ 1971 ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਮਿਲ ਚੁੱਕਿਆ । ਇਸ ਮਹਾਨ ਕਲਾਕਾਰ ਦਾ ਦਿਹਾਂਤ 29 ਮਈ 1971ਨੂੰ ਮੁੰਬਈ ਵਿੱਚ ਹੋਇਆ ਸੀ । ਜੇਕਰ ਤੁਸੀਂ ਪ੍ਰਿਥਵੀ ਰਾਜ ਕਪੂਰ ਦੀ ਜ਼ਿੰਦਗੀ ਦੇ ਹੋਰ ਮਜ਼ੇਦਾਰ ਕਿੱਸੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ 'ਪੰਜਾਬ ਮੇਲ' ਦਿਨ ਸੋਮਵਾਰ ਰਾਤ 8.੦੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Related Post