ਭੁੱਜੇ ਹੋਏ ਛੋਲੇ ਖਾਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder April 13th 2022 03:06 PM

ਅੱਜ ਕੱਲ੍ਹ ਕੰਮਾਂ ‘ਚ ਰੁੱਝੇ ਹੋਣ ਕਾਰਨ ਲੋਕ ਨਾਂ ਤਾਂ ਆਪਣੀ ਸਿਹਤ ਦੇ ਵੱਲ ਧਿਆਨ ਦੇ ਪਾਉਂਦੇ ਨੇ ਅਤੇ ਨਾਂ ਹੀ ਕਸਰਤ ਵਗੈਰਾ ਹੀ ਕਰਦੇ ਹਨ । ਜਿਸ ਕਾਰਨ ਲੋਕਾਂ ਨੂੰ ਸਰੀਰ ‘ਚ ਕਈ ਵਿਟਾਮਿਨਸ ਅਤੇ ਖਣਿਜ ਪਦਾਰਥਾਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਭੁੱਜੇ ਹੋਏ ਛੋਲੇ (roasted chickpeas) ਖਾਣ ਦੇ ਫਾਇਦੇ। ਇਹ ਤੁਹਾਡੀ ਸਿਹਤ ਨੂੰ ਕਿਸ ਤਰ੍ਹਾਂ ਲਾਭ ਪਹੁੰਚਾਉਂਦੇ ਹਨ । ਭੁੱਜੇ ਹੋਏ ਛੋਲੇ ਬਹੁਤ ਹੀ ਤਾਕਤਵਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਦੇ ਸਰੀਰ ਨੂੰ ਕਈ ਲਾਭ ਪਹੁੰਚਦੇ ਹਨ ।

 

ਹੋਰ ਪੜ੍ਹੋ :ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦਾ ਟੀਜ਼ਰ ਜਾਰੀ, ਐਕਸ਼ਨ ਸੀਨ ਕਰਦੀ ਨਜ਼ਰ ਆਈ ਅਦਾਕਾਰਾ

ਭੁੰਨੇ ਹੋਏ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਚਿਕਨਾਈ, ਫਾਈਬਰ, ਕੈਲਸ਼ੀਅਮ, ਆਇਰਨ ਤੇ ਹੋਰ ਬਹੁਤ ਸਾਰੇ ਵਿਟਾਮਿਨ ਮੌਜੂਦ ਹੁੰਦੇ ਹਨ। ਇਸ ਲਈ, ਰੋਜ਼ਾਨਾ ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਲਈ ਤੁਸੀਂ ਵੀ ਛੋਲੇ ਨਹੀਂ ਖਾਂਦੇ ਤਾਂ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ ।

ਕਿਉਂਕਿ ਸਰੀਰ ‘ਚ ਜੇ ਖੁਨ ਦੀ ਕਮੀ ਹੁੰਦੀ ਹੈ ਤਾਂ ਭੁੱਜੇ ਹੋਏ ਛੋਲਿਆਂ ਦੇ ਨਾਲ ਗੁੜ ਖਾਣ ਦੇ ਨਾਲ ਸਰੀਰ ਚੋਂ ਖੁਨ ਦੀ ਕਮੀ ਪੂਰੀ ਹੁੰਦੀ ਹੈ । ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ,ਥਕਾਨ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਭੁੱਜੇ ਹੋਏ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ ।ਇਸ ਦੇ ਨਾਲ ਹੀ ਛੋਲੇ ਖਾਣ ਦੇ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ । ਕਿਉਂ ਕਿ ਇੱਕ ਮੁੱਠੀ ਜੇ ਤੁਸੀਂ ਛੋਲੇ ਖਾਂਦੇ ਹੋ ਤਾਂ ਇਸ ਦੇ ਖਾਣ ਦੇ ਨਾਲ ਪਿਆਸ ਵੀ ਵੱਧਦੀ ਹੈ ਅਤੇ ਜ਼ਿਆਦਾ ਪਿਆਸ ਕਾਰਨ ਸਰੀਰ ‘ਚ ਪਾਣੀ ਦੇ ਨਾਲ ਢਿੱਡ ਭਰਿਆ ਰਹਿੰਦਾ ਹੈ ।

 

Related Post