ਹਰੀ ਮਿਰਚ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ, ਸੇਵਨ ਕਰਨ ਨਾਲ ਹੁੰਦੇ ਹਨ ਕਈ ਸਿਹਤ ਲਾਭ

By  Shaminder April 15th 2022 04:49 PM

ਮਿਰਚ ਦਾ ਇਸਤੇਮਾਲ ਹਰ ਘਰ ‘ਚ ਹੁੰਦਾ ਹੈ । ਪਰ ਅੱਜਕੱਲ੍ਹ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਲਾਲ ਮਿਰਚ ਦੀ ਬਜਾਏ ਹਰੀ ਮਿਰਚ (Green Chilli) ਦਾ ਇਸਤੇਮਾਲ ਜ਼ਿਆਦਾ ਕਰਦੇ ਹਨ । ਕਿਉਂਕਿ ਹਰੀ ਮਿਰਚ ਸਿਰਫ਼ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ ਬਲਕਿ ਇਸ ਦੇ ਸਿਹਤ ਨੂੰ ਕਈ ਫਾਇਦੇ ਵੀ ਪਹੁੰਚਦੇ ਹਨ । ਅੱਜ ਅਸੀਂ ਤੁਹਾਨੂੰ ਹਰੀ ਮਿਰਚ ਖਾਣ ਦੇ ਸਿਹਤ ਲਾਭ ਬਾਰੇ ਦੱਸਾਂਗੇ । ਜੇਕਰ ਤੁਸੀਂ ਰੋਜ਼ਾਨਾ ਹਰੀ ਮਿਰਚ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਖੁਬਸੂਰਤੀ ‘ਚ ਨਿਖਾਰ ਆਏਗਾ । ਕਿਉਂਕਿ ਐਂਟੀਆਕਸੀਡੈਂਟ ਨਾਲ ਭਰਪੂਰ ਹਰੀ ਮਿਰਚ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ।

green chilli.jpg,

ਹੋਰ ਪੜ੍ਹੋ : ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ ਜੀਰਾ ਤੇ ਧਨੀਆ

ਹਰੀ ਮਿਰਚ ‘ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ, ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਇਹ ਦੋਵੇਂ ਪੋਸ਼ਕ ਤੱਤ ਚਮੜੀ ਦੀ ਚਮਕ, ਕੱਸਣ ਅਤੇ ਕੋਮਲ ਬਣਤਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ।ਹਰੀ ਮਿਰਚ ਨੂੰ ਆਇਰਨ ਦਾ ਵੀ ਵਧੀਆ ਸਰੋਤ ਮੰਨਿਆ ਜਾਂਦਾ ਹੈ । ਆਇਰਨ ਸਰੀਰ ‘ਚ ਖੁਨ ਦੇ ਪ੍ਰਵਾਹ ਨੂੰ ਵਧਾਉਣ ਦਾ ਕੰਮ ਕਰਦਾ ਹੈ ।green chilli

ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਦੇ ਲਈ ਹਰੀ ਮਿਰਚ ਦਾ ਸੇਵਨ ਲਾਹੇਵੰਦ ਹੁੰਦਾ ਹੈ । ਜੇ ਤੁਹਾਨੂੰ ਕਿਸੇ ਵੀ ਮੌਸਮ ‘ਚ ਸਰਦੀ ਅਤੇ ਜੁਕਾਮ ਦੀ ਸਮੱਸਿਆ ਹੁੰਦੀ ਹੈ ਤਾਂ ਹਰੀ ਮਿਰਚ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ । ਕਿਉਂਕਿ ਹਰੀ ਮਿਰਚ ਬਲਗਮ ਝਿੱਲੀ ਨੂੰ ਉਤੇਜਿਤ ਕਰਦੀ ਹੈ ਅਤੇ ਬਲਗਮ ਪਤਲੀ ਹੋ ਕੇ ਨਿਕਲ ਜਾਂਦੀ ਹੈ ।ਇਸ ਤੋਂ ਇਲਾਵਾ ਇਹ ਇਮਿਊਨਿਟੀ ਵਧਾਉਣ ‘ਚ ਵੀ ਲਾਭਕਾਰੀ ਹੁੰਦੀ ਹੈ ।

 

Related Post