ਕੌੜੇ ਕਰੇਲੇ ਦੇ ਸਿਹਤ ਲਈ ਮਿੱਠੇ ਗੁਣ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

By  Pushp Raj January 28th 2022 04:27 PM

ਕਰੇਲੇ ਦਾ ਨਾਂਅ  ਸੁਣਦੇ ਹੀ ਹਰ ਕੋਈ ਇਸ ਦੀ ਕੁੱੜਤਣ ਬਾਰੇ ਸੋਚਣ ਲੱਗ ਜਾਂਦਾ ਹੈ। ਜਿਸ ਕਾਰਨ ਕਈ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਸੁਆਦ 'ਚ ਕੌੜਾ ਹੋਣ ਦੇ ਬਾਵਜੂਦ ਕਰੇਲਾ ਸਾਡੀ ਸਿਹਤ ਲਈ ਗੁਣਕਾਰੀ ਹੈ।ਇਸੇ ਲਈ ਕਰੇਲੇ ਦੀ ਸਬਜ਼ੀ ਤੋਂ ਇਲਾਵਾ ਇਸ ਦਾ ਆਚਾਰ ਅਤੇ ਰਸ ਦਾ ਸੇਵਨ ਕੀਤਾ ਜਾਂਦਾ ਹੈ।

ਚਰਬੀ ਘਟਾਉਣ ’ਚ ਮਦਦਗਾਰ

ਕਰੇਲੇ ਵਿੱਚ ਸਰੀਰ ਦੀ ਵਧੇਰੇ ਚਰਬੀ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਕਰੇਲਾ ਸਰੀਰ ਵਿਚ ਇਨਸੁਲਿਨ ਨੂੰ ਸਰਗਰਮ ਕਰਦਾ ਹੈ, ਜਿਸ ਕਾਰਨ ਸਰੀਰ ਵਿਚ ਪੈਦਾ ਕੀਤੀ ਚੀਨੀ ਚਰਬੀ ਦਾ ਰੂਪ ਨਹੀਂ ਲੈਂਦੀ। ਚਾਹੇ ਤੁਸੀਂ ਇਸ ਨੂੰ ਸਿੱਧਾ ਖਾਓ ਜਾਂ ਇਸ ਨੂੰ ਜੂਸ ਬਣਾ ਕੇ ਪੀਓ, ਇਹ ਤੁਹਾਡੇ ਸਰੀਰ ਨੂੰ ਲਾਭ ਪਹੁੰਚਾਵੇਗਾ।

ਯਾਦਦਾਸ਼ਤ ਵਧਾਉਂਦਾ ਹੈ

ਕਰੇਲੇ ਨਾਲ ਯਾਦਦਾਸ਼ਤ ਅਤੇ ਅੱਖਾਂ ਦੋਨੋ ਮਜ਼ਬੂਤ ਹੁੰਦੀਆਂ ਹਨ । ਕਰੇਲੇ 'ਦਾ ਜੂਸ ਤੁਹਾਨੂੰ ਜਵਾਨ ਦਿਖਣ ’ਚ ਮਦਦ ਕਰਦਾ ਹੈ।

ਮੂੰਹ ਦੇ ਛਾਲੇ ਕਰਦਾ ਹੈ ਦੂਰ

ਮੂੰਹ ਦੇ ਛਾਲਿਆਂ ਲਈ ਵੀ ਕਰੇਲਾ ਕਾਫੀ ਲਾਹੇਵੰਦ ਹੈ । ਕਰੇਲੇ ਦੇ ਰਸ ਨਾਲ ਕੁਰਲੀ ਕਰਨ 'ਤੇ ਮੂੰਹ ਦੇ ਛਾਲਿਆਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ ।

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ

ਕਰੇਲੇ ਵਿੱਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਟੀਵੀ ਸਕ੍ਰੀਨ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਰੇਲੇ 'ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫ਼ਤੇ ਵਿਚ 2 ਵਾਰ ਪੀਣਾ ਚਾਹੀਦਾ ਹੈ। ਬੱਚਿਆਂ ਨੂੰ ਕਰੇਲੇ ' ਵੀ ਖਾਣੇ ਚਾਹੀਦੇ ਹਨ।

 

ਹੋਰ ਪੜ੍ਹੋ : ਜਾਣੋ, ਰੋਜ਼ਾਨਾ ਉਬਲੇ ਆਂਡੇ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ

 

ਡਾਈਬਟੀਜ਼ ਨੂੰ ਕਰਦਾ ਹੈ ਕੰਟਰੋਲ

ਸ਼ੂਗਰ ਦੇ ਮਰੀਜਾਂ ਲਈ ਕਰੇਲੇ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੈ। ਇਹ ਖੂਨ ਨੂੰ ਸਾਫ਼ ਕਰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਵਧਾਉਂਦਾ ਹੈ। ਕਰੇਲੇ ਦੇ ਸੇਵਨ ਤੋਂ ਬਾਅਦ ਸਰੀਰ ਵਿੱਚ ਰੈਡ ਸੈਲਾਂ ਵੱਧ ਬਣਦੇ ਹਨ ਤੇ ਖੂਨ ਸਾਫ ਹੋਣ ਨਾਲ ਹੌਲੀ-ਹੌਲੀ ਇਨਸੁਲਿਨ ਬਣਦਾ ਹੈ ਤੇ ਬਲੱਡ ਸ਼ੂਗਰ ਘੱਟ ਜਾਂਦਾ ਹੈ।

ਚਮੜੀ ਦੇ ਰੋਗਾਂ ਲਈ ਲਾਭਦਾਇਕ

ਕਰੇਲਾ ਚਮੜੀ ਰੋਗਾਂ ਨੂੰ ਵੀ ਠੀਕ ਕਰਦਾ ਹੈ । ਕਰੇਲੇ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਇਸ ਲਈ ਇਹ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਕਰੇਲੇ ਨੂੰ ਪੀਸ ਕੇ ਉਸ ਦਾ ਲੇਪ ਫੋੜੇ-ਫਿੰਸੀਆਂ ’ਤੇ ਲਗਾਉਣ ਨਾਲ ਇਨ੍ਹਾਂ ਤੋਂ ਮੁਕਤੀ ਮਿਲ ਜਾਂਦੀ ਹੈ।

Related Post