ਪੋਸ਼ਕ ਤੱਤਾਂ ਦਾ ਖਜ਼ਾਨਾ ਹੈ ਦਹੀਂ, ਜਾਣੋ ਗਰਮੀਆਂ 'ਚ ਦਹੀ ਖਾਣ ਦੇ ਫਾਇਦੇ

By  Pushp Raj April 29th 2022 05:31 PM

ਭਾਰਤੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕਾਂ ਮੁਤਾਬਕ ਭੋਜਨ ਦੌਰਾਨ ਦਹੀਂ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਤੇ ਖਾਣਾ ਪਚਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਗਰਮੀਆਂ 'ਚ ਲੋਕ ਦਹੀਂ ਦਾ ਸੁਆਦ ਹੀ ਨਹੀਂ ਬਲਕਿ ਉਸ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਬਾਰੇ ਜਾਗਰੂਕ ਰਹਿੰਦੇ ਹਨ।

ਦਹੀਂ ਦਾ ਸੇਵਨ ਹਮੇਸ਼ਾ ਸਿਹਤ ਲਈ ਵਧੀਆ ਨਹੀਂ ਹੁੰਦਾ ਹੈ। ਕਈ ਸਥਿਤੀਆਂ 'ਚ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਦਹੀਂ ਖਾਣ ਤੋਂ ਬਾਅਦ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਮਹਿਸੂਸ ਹੁੰਦੀ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲਵੋ।

image From google

ਜਾਣੋ ਦਹੀਂ ਖਾਣ ਦੇ ਫਾਇਦੇ

ਦਹੀਂ ਸਿਰਫ਼ ਸੁਆਦ ਹੀ ਨਹੀਂ ਸਗੋਂ ਸਿਹਤ ਦੇ ਨਾਲ-ਨਾਲ ਸਰੀਰ ਦੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ। ਬੇਹਰਤੀਨ ਪ੍ਰੋਬਾਓਟਿਕ ਮੰਨੀ ਜਾਣ ਵਾਲੀ ਦਹੀਂ ਹਾਜ਼ਮੇ ਨੂੰ ਵਧੀਆ ਕਰਨ ਵਿੱਚ ਮਦਦ ਕਰਦੀ ਹੈ।

ਇਸ ਤੋਂ ਇਲਾਵਾ ਦਹੀਂ ਸਾਡੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਦਹੀਂ ਨੂੰ ਖਾਸ ਤੌਰ 'ਤੇ ਅੰਤੜੀਆਂ ਦੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਦਹੀਂ ਦੀ ਵਰਤੋਂ ਸਿਹਤ ਦੇ ਨਾਲ ਸੁੰਦਰਤਾ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ।

curd curd

ਦਹੀਂ ਦਾ ਇਸਤੇਮਾਲ ਤੁਸੀਂ ਚਿਹਰੇ ਤੋਂ ਟੈਨਿੰਗ ਹਟਾਉਣ ਤੇ ਸਕਿਨ ਨੂੰ ਨਿਖਾਰਣ ਲਈ ਵੀ ਕਰ ਸਕਦੇ ਹੋ। ਦਹੀਂ ਦਾ ਸੇਵਨ ਵਾਲਾਂ ਨੂੰ ਸਿਹਤਮੰਦ ਤੇ ਸੁੰਦਰਤਾ ਨੂੰ ਬਰਕਰਾਰ ਰਖਦਾ ਹੈ।

ਦਹੀਂ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕੈਲਸ਼ੀਅਮ, ਵਿਟਾਮੀਨ-ਬੀ12, ਵਿਟਾਮੀਨ-ਬੀ2. ਪੋਟਾਸ਼ੀਅਮ, ਮੈਗ੍ਰੀਸ਼ਿਅਮ ਅਤੇ ਪ੍ਰੋਟੀਨ। ਇਹ ਨਾ ਸਿਰਫ਼ ਵਧੀਆ ਹੁੰਦਾ ਹੈ ਸਗੋਂ ਭਾਰ ਨੂੰ ਘਟਾਉਣ 'ਚ ਵੀ ਮਦਦਗਾਰ ਹੁੰਦਾ ਹੈ।

image From google

ਹੋਰ ਪੜ੍ਹੋ : Weight Loss ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਅੰਬ

ਦਹੀਂ ਨੂੰ ਕੈਲਸ਼ੀਅਮ ਦਾ ਖਾਸ ਸਰੋਤ ਮੰਨਿਆ ਜਾਂਦਾ ਹੈ। 250 ਗ੍ਰਾਮ ਦਹੀਂ 'ਚ 275 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਜੇਕਰ ਹਰ ਰੋਜ਼ ਅਸੀਂ 250 ਗ੍ਰਾਮ ਦਹੀਂ ਖਾਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੋਣਗੀਆਂ ਬਲਕਿ ਬੋਨ ਡੇਂਸਿਟੀ ਨੂੰ ਵੀ ਬਣਾਏ ਰੱਖਣ 'ਚ ਮਦਦ ਮਿਲੇਗੀ।

ਦਹੀਂ ਬੈਕਟੀਰੀਆ ਬੀਮਾਰੀਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਇਮਯੂਨੀਟੀ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਅਸੀਂ ਸਿਹਤਮੰਦ ਰਹਿੰਦੇ ਹਾਂ।

Related Post