ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ ਤਰਬੂਜ਼, ਗਰਮੀਆਂ ‘ਚ ਖੂਬ ਕਰੋ ਇਸਤੇਮਾਲ

By  Shaminder May 4th 2022 05:15 PM

ਤਰਬੂਜ਼ (WaterMelon) ਇੱਕ ਅਜਿਹਾ ਫ਼ਲ  (Fruit)  ਹੈ ਜਿਸ ਦੀ ਤਾਸੀਰ ਬਹੁਤ ਹੀ ਠੰਢੀ ਹੁੰਦੀ ਹੈ ਤੇ ਗਰਮੀਆਂ ‘ਚ ਇਹ ਫ਼ਲ ਜ਼ਰੂਰ ਖਾਧਾ ਜਾਂਦਾ ਹੈ । ਇਸ ਫ਼ਲ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਤਰਬੂਜ਼ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਜੇ ਤੁਸੀਂ ਗਰਮੀਆਂ ‘ਚ ਇਸ ਫ਼ਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ । ਇਸ ਤੋਂ ਇਲਾਵਾ ਇਹ ਭਾਰ ਘਟਾਉਣ ‘ਚ ਵੀ ਲਾਹੇਵੰਦ ਹੁੰਦਾ ਹੈ ।

watermelon , image From google

ਹੋਰ ਪੜ੍ਹੋ : ਕੀਵੀ ਫ਼ਲ ਖਾਣ ਦੇ ਹਨ ਕਈ ਫਾਇਦੇ, ਸਰੀਰ ਦੀਆਂ ਕਈ ਬੀਮਾਰੀਆਂ ‘ਚ ਹੈ ਲਾਹੇਵੰਦ

ਕਿਉਂਕਿ ਜਦੋਂ ਤੁਸੀਂ ਇਸ ਫ਼ਲ ਦਾ ਸੇਵਨ ਕਰਦੇ ਹੋ ਤਾਂ ਪਾਣੀ ਨਾਲ ਭਰਪੂਰ ਹੋਣ ਕਾਰਨ ਤੁਹਾਡਾ ਢਿੱਡ ਭਰਿਆ ਰਹੇਗਾ । ਜਿਸ ਕਾਰਨ ਇਹ ਭਾਰ ਘਟਾਉਣ ‘ਚ ਵੀ ਲਾਭਦਾਇਕ ਹੁੰਦਾ ਹੈ । ਤਰਬੂਜ਼ ਖਾਣ ਦੇ ਨਾਲ-ਨਾਲ ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ ।

watermelon , image From google

ਹੋਰ ਪੜ੍ਹੋ : ਗਰਮੀਆਂ ‘ਚ ਖਾਓ ਵਿਟਾਮਿਨ ਸੀ ਨਾਲ ਭਰਪੂਰ ਫ਼ਲ, ਵਧੇਗੀ ਇਮਿਊਨਿਟੀ

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਲਈ ਵੀ ਇਹ ਫ਼ਲ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਸ ਦੇ ਨਾਲ ਦਿਲ ਸਿਹਤਮੰਦ ਰਹਿੰਦਾ ਹੈ।ਇਸ ਦੇ ਨਾਲ ਪਾਚਨ ਪ੍ਰਕਿਰਿਆ ‘ਚ ਵੀ ਸੁਧਾਰ ਹੁੰਦਾ ਹੈ । ਜੋ ਲੋਕ ਗਰਮੀਆਂ ‘ਚ ਜ਼ਿਆਦਾ ਤਰਬੂਜ਼ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਵਾਲ ਅਤੇ ਸਕਿਨ ਵੀ ਸਿਹਤਮੰਦ ਰਹਿੰਦੀ ਹੈ ।

watermelon- image From google

ਇਸ ਨੂੰ ਨਮਕ ਅਤੇ ਮਸਾਲਾ ਲਗਾ ਕੇ ਖਾਧਾ ਜਾਵੇ ਤਾਂ ਇਹ ਹੋਰ ਵੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਇਹ ਕਈ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ।

 

 

Related Post