ਨਿੰਬੂ ਦੇ ਅਚਾਰ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler October 6th 2021 05:28 PM

ਡਾਇਬਟੀਜ਼ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਇਸ ਬੀਮਾਰੀ ’ਚ ਖ਼ੂਨ ’ਚ ਸ਼ੂਗਰ ਲੈਵਲ ਬਹੁਤ ਵੱਧ ਜਾਂਦਾ ਹੈ। ਇਸ ਬੀਮਾਰੀ ’ਚ ਪਰਹੇਜ਼ ਦੀ ਵਿਸ਼ੇਸ਼ ਜ਼ਰੂਰਤ ਹੁੰਦੀ ਹੈ। ਖ਼ਾਸ ਕਰ ਖਾਣ-ਪੀਣ ’ਚ ਮਿੱਠੀਆਂ ਚੀਜ਼ਾਂ ਨੂੰ ਨਜ਼ਰ-ਅੰਦਾਜ਼ ਕਰੋ। ਇਸ ਤੋਂ ਇਲਾਵਾ ਖਾਣੇ ’ਚ ਨਿੰਬੂ ਦੇ ਅਚਾਰ (lemon pickle benefits) ਨੂੰ ਜੋੜ ਸਕਦੇ ਹਾਂ।

ਹੋਰ ਪੜ੍ਹੋ :

ਡਾਂਸ ਦੇ ਮੁਕਾਬਲੇ ਵਿੱਚ ਮੁੰਡੇ ਨੇ ਕੁੜੀ ਨੂੰ ਕੀਤਾ ਫੇਲ੍ਹ, ਵੀਡੀਓ ਦੇਖ ਕੇ ਤੁਹਾਡਾ ਨਹੀਂ ਰੁਕੇਗਾ ਹਾਸਾ

ਕਈ ਖੋਜਾਂ ਕਰਨ ’ਤੇ ਪਤਾ ਲੱਗਾ ਹੈ ਕਿ ਨਿੰਬੂ ਦਾ ਅਚਾਰ (lemon pickle benefits) ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ। ਕਬਜ਼, ਬਦਹਜ਼ਮੀ, ਗੈਸ ਸਮੇਤ ਪੇਟ ਦੀਆਂ ਸਾਰੀਆਂ ਬੀਮਾਰੀਆਂ ’ਚ ਨਿੰਬੂ ਦੇ ਅਚਾਰ (lemon pickle benefits) ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤਤਕਾਲ ਆਰਾਮ ਮਿਲਦਾ ਹੈ। ਇਸ ’ਚ ਕਈ ਔਸ਼ਧੀ ਗੁਣ ਮਿਲਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ।

ਇਸ ’ਚ ਕਾਪਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਸੀ ਕੈਲਸ਼ੀਅਮ, ਪ੍ਰੋ-ਬਾਇਉਟਿਕ ਬੈਕਟੀਰੀਆ ਤੇ ਐਂਜ਼ਾਈਮ ਸਮੇਤ ਕਈ ਹੋਰ ਪੋਸ਼ਕ ਤੱਤ ਮਿਲਦੇ ਹਨ, ਜੋ ਕਈ ਬਿਮਾਰੀਆਂ ’ਚ ਫ਼ਾਇਦੇਮੰਦ ਹੁੰਦੇ ਹਨ। ਇਕ ਖੋਜ ’ਚ ਨਿੰਬੂ ਦੇ ਅਚਾਰ (lemon pickle benefits) ਦੇ ਫ਼ਾਇਦੇ ਨੂੰ ਦਸਿਆ ਗਿਆ ਹੈ। ਇਸ ਖੋਜ ’ਚ ਕਿਹਾ ਗਿਆ ਹੈ ਕਿ ਡਾਇਬਟੀਜ਼ ਦੇ ਮਰੀਜ਼ ਬਿਨਾਂ ਕਿਸੀ ਪ੍ਰੇਸ਼ਾਨੀ ਦੇ ਨਿੰਬੂ (lemon pickle benefits) ਦੇ ਅਚਾਰ ਦਾ ਸੇਵਨ ਕਰ ਸਕਦੇ ਹਨ।

Related Post