Health Tips : ਖਾਣੇ 'ਚ ਸੁਆਦ ਵਧਾਉਣ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ ਜੀਰਾ ਤੇ ਧਨੀਆ, ਜਾਣੋ ਇਸ ਦੇ ਫਾਇਦੇ

ਭਾਰਤੀ ਖਾਣੇ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਹੁੰਦਾ ਹੈ ਅਤੇ ਜੀਰਾ ਅਤੇ ਧਨੀਆ ਵੀ ਇਨ੍ਹਾਂ ਚੋਂ ਦੋ ਖ਼ਾਸ ਮਸਾਲੇ ਹਨ। ਜੀਰਾ ਅਤੇ ਧਨੀਆ ਦੋਵੇਂ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਸਾਲੇ ਤੁਹਾਡੇ ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਮਸਾਲਿਆਂ ਦੇ ਚਮਤਕਾਰੀ ਗੁਣਾਂ ਬਾਰੇ ਦੱਸਾਂਗੇ।

By  Pushp Raj July 30th 2024 05:55 PM

Detox Drink with Cumin and coriander water : ਸਾਡੇ ਭਾਰਤੀ ਖਾਣੇ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਹੁੰਦਾ ਹੈ ਅਤੇ ਜੀਰਾ ਅਤੇ ਧਨੀਆ ਵੀ ਇਨ੍ਹਾਂ ਚੋਂ ਦੋ ਖ਼ਾਸ ਮਸਾਲੇ ਹਨ। ਜੀਰਾ ਅਤੇ ਧਨੀਆ ਦੋਵੇਂ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਸਾਲੇ ਤੁਹਾਡੇ ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਮਸਾਲਿਆਂ ਦੇ ਚਮਤਕਾਰੀ ਗੁਣਾਂ ਬਾਰੇ ਦੱਸਾਂਗੇ।

ਆਯੁਰਵੈਦ ਦੇ ਅਨੁਸਾਰ ਇਹ ਦੋਵੇਂ ਬਹੁਤ ਸਾਰੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਨਾਲ ਭਰੇ ਹੋਏ ਹਨ। ਜੀਰੇ ਅਤੇ ਧਨੀਆ ਦੀ ਵਰਤੋਂ ਪਕਾਉਣ 'ਚ ਪ੍ਰਭਾਵੀ ਹੋਣ ਨਾਲੋਂ ਵਧੇਰੇ ਲਾਭਕਾਰੀ ਹੈ, ਉਨ੍ਹਾਂ ਦਾ ਪਾਣੀ, ਜਿਸ ਨੂੰ ਆਯੁਰਵੈਦ 'ਚ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਦਾ ਸਭ ਤੋਂ ਸਹੀ ਢੰਗ ਦੱਸਿਆ ਗਿਆ ਹੈ।


ਜੀਰਾ ਤੇ ਧਨੀਆ ਦੇ ਸੇਵਨ ਕਰਨ ਦੇ ਫਾਇਦੇ 

ਜੀਰਾ ਦੇ ਫਾਇਦੇ 

ਸਿਹਤ ਮਾਹਰਾਂ ਦੇ ਮੁਤਾਬਕ ਜੀਰੇ ਵਿੱਚ ਡਾਈਜੇਸਟਿਵ ਇੰਜ਼ਾਇਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਨ ਨੂੰ ਤੇਜ਼ ਕਰਨ ਲਈ ਕੰਮ ਕਰਦੀ ਹੈ। ਜੀਰੇ ਦਾ ਸੇਵਨ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਨੂੰ ਸਰੀਰ 'ਚੋਂ ਮਲ ਦੇ ਰਾਹੀਂ ਕੱਢਦਾ ਹੈ।

ਧਨੀਆ

ਧਨੀਆ ਦੇ ਸੇਵਨ ਕਰਨ ਦੇ ਫਾਇਦੇ 

ਧਨੀਆ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਨਾਂ ਮਹਿਜ਼ ਮਦਦ ਕਰਦਾ ਹੈ, ਬਲਕਿ ਇਹ ਤੁਹਾਡੀ ਪਾਚਨ ਸ਼ਕਤੀ ਨੂੰ ਵਧਾਉਣ 'ਚ ਵੀ ਲਾਭਕਾਰੀ ਮੰਨਿਆ ਜਾਂਦਾ ਹੈ।

ਕਿੰਝ ਕਰੀਏ ਜੀਰੇ ਤੇ ਧਨੀਏ ਦਾ ਸੇਵਨ ਤੇ ਇਸ ਦੇ ਲਾਭ

1. ਜੀਰਾ ਅਤੇ ਧਨੀਆ ਦੋਵੇਂ ਹੀ ਮਸਾਲੇ ਪਾਚਕ ਗੁਣਾਂ ਲਈ ਜਾਣੇ ਜਾਂਦੇ ਹਨ। ਜੀਰਾ ਚਰਬੀ ਘਟਾਉਣ 'ਚ ਮਦਦ ਕਰਦਾ ਹੈ ਅਤੇ ਪਾਚਨ 'ਚ ਸੁਧਾਰ ਕਰਦਾ ਹੈ।

2. ਸਵੇਰੇ ਸਵੇਰੇ ਧਨੀਆ ਅਤੇ ਜੀਰੇ ਦਾ ਪਾਣੀ ਇੱਕ ਡੀਟੌਕਸ ਡ੍ਰਿੰਕ ਵਜੋਂ ਕੰਮ ਕਰਦਾ ਹੈ। ਸਵੇਰੇ ਖਾਲੀ ਪੇਟ ਜੀਰਾ ਤੇ ਧਨੀਏ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਨਿਕਲਣ 'ਚ ਮਦਦ ਮਿਲਦੀ ਹੈ।

3. ਧਨੀਆ ਖਾਣੇ 'ਚ ਮਹਿਕ ਦਿੰਦਾ ਹੈ ਤੇ ਇਸ ਦੇ ਨਾਲ-ਨਾਲ ਇਹ ਸਰੀਰ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ 'ਚ ਲਾਭਕਾਰੀ ਹੈ। ਮੋਟਾਪੇ ਤੋਂ ਪੀੜਤ ਲੋਕਾਂ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ। ਇਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੱਚ ਸਕਦੇ ਹਨ।

View this post on Instagram

A post shared by Detox Drinks For Weight Loss (@detoxdrinksforweightloss)


ਹੋਰ ਪੜ੍ਹੋ : ਸੰਜੇ ਦੱਤ ਨੇ ਆਪਣੇ 65 ਵੇਂ ਜਨਮ ਦਿਨ 'ਤੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

4. ਜੀਰੇ ਦੀ ਵਰਤੋਂ ਤੁਹਾਡੀ ਭੁੱਖ ਨੂੰ ਘਟਾਉਣ 'ਚ ਮਦਦ ਕਰਦੀ ਹੈ। ਕਿਉਂਕਿ ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ, ਜਿਸ ਕਾਰਨ ਇਹ ਤੁਹਾਡੇ ਲਈ ਮੋਟਾਪਾ ਘਟਾਉਣ 'ਚ ਵੀ ਮਦਦਗਾਰ ਹੈ।

5. ਜੀਰੇ ਤੇ ਧਨੀਏ ਦਾ ਪਾਣੀ ਸਰੀਰ ਦੇ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਬਹਾਅ ਠੀਕ ਹੁੰਦਾ ਹੈ ਤੇ ਰੈਡ ਸੈਲਸ ਵੱਧ ਬਣਦੇ ਹਨ।


Related Post