ਵੈਜੀਟੇਰੀਅਨ ਡਾਈਟ ਦੀ ਵਧ ਰਹੀ ਲੋਕਪ੍ਰਿਯਤਾ, ਜਾਣੋ ਇਸ ਦੇ ਹੈਰਾਨ ਕਰ ਦੇਣ ਵਾਲੇ ਫਾਇਦੇ

By  Shaminder February 21st 2024 02:17 PM

ਸਬਜ਼ੀਆਂ ਅਤੇ ਫਲਾਂ ‘ਚ ਕਈ ਪੌਸ਼ਟਿਕ ਤੱਤ ਹੁੰਦੇ ਹਨ । ਜਿਨ੍ਹਾਂ ਨੂੰ ਖਾਣ ਦੇ ਨਾਲ ਅਨੇਕਾਂ ਹੀ ਫਾਇਦੇ ਸਰੀਰ ਨੂੰ ਹੁੰਦੇ ਹਨ । ਦੁਨੀਆ ਭਰ ‘ਚ ਵੈਜੀਟੇਰੀਅਨ ਡਾਈਟ (vegetarian diet) ਦੀ ਲੋਕਪ੍ਰਿਯਤਾ ਵਧ ਰਹੀ ਹੈ । ਕਿਉਂਕਿ  ਵੈਜੀਟੇਰੀਅਨ ਡਾਈਟ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ।ਅੱਜ ਅਸੀਂ ਤੁਹਾਨੂੰ ਵੈਜੀਟੇਰੀਅਨ ਡਾਈਟ ਦੇ ਫਾਇਦੇ ਬਾਰੇ ਦੱਸਾਂਗੇ । 

Vegetables 3.jpg

ਹੋਰ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਡਟੇ ਕਰਣ ਔਜਲਾ, ਕਿਸਾਨਾਂ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ

ਕਈ ਗੰਭੀਰ ਬੀਮਾਰੀਆਂ ਦਾ ਖਤਰਾ ਹੁੰਦਾ ਹੈ ਘੱਟ 

ਵੈਜੀਟੇਰੀਅਨ ਡਾਈਟ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੀ ਹੈ। ਇਸੇ ਲਈ ਇਸ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ।ਵੈਜੀਟੇਰੀਅਨ ਡਾਈਟ ਪੌਦਿਆਂ ‘ਤੇ ਅਧਾਰਿਤ ਡਾਈਟ ਹੈ। ਜਿਸ ‘ਚ ਫ਼ਲ, ਸਬਜ਼ੀਆਂ, ਦਾਲਾਂ, ਡਰਾਈ ਫਰੂਟਸ, ਪਨੀਰ ਆਦਿ ਸ਼ਾਮਿਲ ਹੈ। ਕਈ ਵੱਡੇ ਵੱਡੇ ਸਟਾਰਸ ਵੀ ਵੈਜੀਟੇਰੀਅਨ ਡਾਈਟ ਨੂੰ ਫੋਲੋ ਕਰਦੇ ਹਨ । ਜਿਸ ‘ਚ ਜੌਨ ਅਬ੍ਰਾਹਮ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ ਸ਼ਾਮਿਲ ਹਨ । 

Vegetables Diet.jpg
ਵੈਜੀਟੇਰੀਅਨ ਡਾਈਟ ਦੇ ਫਾਇਦੇ 

ਇੱਕ ਖੋਜ ਮੁਤਾਬਕ ਪਲਾਂਟ ਬੇਸਡ ਡਾਈਟ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਹੋਣ ਤੋਂ ਰੋਕਦੀ ਹੈ। ਇਹ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੀ ਹੈ। ਸ਼ਾਕਾਹਾਰੀ ਭੋਜਨ ਨੂੰ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਟਾਈਪ ਟੂ ਡਾਈਬੀਟੀਜ਼ ਦੇ ਨਾਲ ਜੋੜ ਕੇ ਵੇਖਿਆ ਗਿਆ ਹੈ । ਖੋਜ ‘ਚ ਇਹ ਸਾਹਮਣੇ ਆਇਆ ਕਿ ਸ਼ਾਕਾਹਾਰੀ ਡਾਈਟ ਨਾਲ ਇਨ੍ਹਾਂ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਸੀ । ਪਲਾਂਟ ਬੇਸਡ ਡਾਈਟ ਦੇ ਕੁਝ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਕੋਲਨ ਕੈਂਸਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ । ਇਸ ਤੋਂ ਇਲਾਵਾ ਇਹ ਅੰਤੜੀਆਂ ਨੂੰ ਵੀ ਤੰਦਰੁਸਤ ਰੱਖਦੀ ਹੈ। 

ਸ਼ਾਕਾਹਾਰੀ ਭੋਜਨ ‘ਚ ਪੋਸ਼ਕ ਤੱਤਾਂ ਦੀ ਭਰਮਾਰ 

ਸ਼ਾਕਾਹਾਰੀ ਭੋਜਨ ‘ਚ ਫਾਈਬਰ, ਐਂਟੀ ਆਕਸੀਡੈਂਟ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਦੇ ਹਨ ।ਇਸ ਦੇ ਨਾਲ ਹੀ ਇਸ ਦੇ ਵਾਤਾਵਰਨ ਨੂੰ ਕਈ ਲਾਭ ਹੁੰਦੇ ਹਨ । ਕਿਉਂਕਿ ਐਨੀਮਲ ਬੇਸਡ ਉਤਪਾਦਾਂ ਦੇ ਪ੍ਰੋਡਕਸ਼ਨ ਲਈ ਜ਼ਿਆਦਾ ਤਾਦਾਦ ‘ਚ ਸੰਸਾਧਨਾਂ ਦੀ ਜ਼ਰੂਰਤ ਹੁੰਦੀ ਹੈ।ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸ਼ਾਕਾਹਾਰੀ ਭੋਜਨ ਹੀ ਇਨਸਾਨਾਂ ਦੇ ਲਈ ਬਣਿਆ ਹੈ ਅਤੇ ਇਸ ਦੇ ਫਾਇਦੇ ਹੀ ਫਾਇਦੇ ਹਨ । 

Related Post