Health Tips: ਜਾਣੋ ਕਿਉਂ ਸੌਣ ਵੇਲੇ ਫੋਨ ਰੱਖਣਾ ਚਾਹੀਦਾ ਹੈ ਦੂਰ, ਸਿਹਤ ਲਈ ਹੋਵੇਗਾ ਫਾਇਦੇਮੰਦ

ਸੌਣ ਵੇਲੇ ਫੋਨ ਤੇ ਹੋਰਨਾਂ ਇਲੈਕਟ੍ਰੋਨਿਕ ਗੈਜਟਸ ਤੋਂ ਦੂਰ ਰੱਖਣਾ ਚਾਹੀਦਾ ਹੈ। WHO ਨੇ ਇਹ ਦਾਅਵਾ ਕੀਤਾ ਹੈ ਕਿ ਫੋਨ ਤੋਂ ਨਿਕਲਣ ਵਾਲਾ ਰੇਡੀਏਸ਼ਨ ਕੈਂਸਰ ਦਾ ਖ਼ਤਰਾ ਪੈਦਾ ਕਰਦਾ ਹੈ।

By  Pushp Raj March 16th 2023 05:21 PM

keep away the phone while sleeping:  ਜੇਕਰ ਤੁਸੀਂ ਵੀ ਫੋਨ ਨੂੰ ਬੈੱਡ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਸੌਂਦੇ ਸਮੇਂ ਮੋਬਾਈਲ ਨੂੰ ਆਪਣੇ ਤੋਂ ਕਿੰਨੀ ਦੂਰ ਰੱਖਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜੇਕਰ ਉਹ ਸੌਂਦੇ ਸਮੇਂ ਮੋਬਾਈਲ ਆਪਣੇ ਕੋਲ ਰੱਖਦੇ ਹਨ ਤਾਂ ਕੀ-ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਦੱਸਾਂਗੇ ਕਿ ਸੌਣ ਵੇਲੇ ਫੋਨ ਤੇ ਹੋਰਨਾਂ ਇਲੈਕਟ੍ਰੋਨਿਕ ਗੈਜਟਸ ਤੋਂ ਦੂਰ ਕਿਉਂ ਰੱਖਣਾ ਚਾਹੀਦਾ ਹੈ। 


ਫੋਨ ਸਿਰ ਦੇ ਕੋਲ ਰੱਖ ਕੇ ਸੌਣਾ ਸਿਹਤ ਲਈ ਖ਼ਤਰਨਾਕ 

ਕਈ ਲੋਕਾਂ ਨੂੰ ਫੋਨ ਸਿਰ ਦੇ ਕੋਲ ਰੱਖ ਕੇ ਸੌਣ ਦੀ ਆਦਤ ਹੁੰਦੀ ਹੈ। ਇਹ ਆਦਤ ਸਿਹਤ ਲਈ ਖਤਰਨਾਕ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ  ਫੋਨ ਦੀ ਰੇਡੀਏਸ਼ਨ। ਸਿਰਫ ਫੋਨ ਹੀ ਨਹੀਂ, ਵਾਈ-ਫਾਈ ਰਾਊਟਰ, ਮਾਈਕ੍ਰੋਵੇਵ ਓਵਨ ਆਦਿ ਉਪਕਰਨ ਵੀ ਰੇਡੀਏਸ਼ਨ ਰਾਹੀਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।

 ਜੇਕਰ ਫੋਨ ਨੂੰ 'ਏਅਪਲੇਨ ਮੋਡ' 'ਚ ਰੱਖਿਆ ਜਾਵੇ ਤਾਂ ਰੇਡੀਏਸ਼ਨ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ। ਪਰ ਜੇਕਰ ਤੁਸੀਂ ਫੋਨ ਨੂੰ ਬੈੱਡ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਸੌਂਣ ਸਮੇਂ ਮੋਬਾਈਲ ਨੂੰ ਆਪਣੇ ਤੋਂ ਕਿੰਨੀ ਦੂਰ ਰੱਖਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜੇਕਰ ਉਹ ਸੌਂਣ ਸਮੇਂ ਮੋਬਾਈਲ ਆਪਣੇ ਕੋਲ ਰੱਖਦੇ ਹਨ ਤਾਂ ਕੀ-ਕੀ ਨੁਕਸਾਨ ਹੋ ਸਕਦਾ ਹੈ। 

ਜੇਕਰ ਤੁਸੀਂ ਆਪਣੇ ਸਿਰ ਦੇ ਨੇੜੇ ਫੋਨ ਰੱਖ ਕੇ ਸੌਂਦੇ ਹੋ ਤਾਂ ਸਵੇਰੇ ਉੱਠ ਕੇ ਤੁਹਾਨੂੰ ਸਿਰ ਦਰਦ, ਚਿੜਚਿੜਾ ਮਹਿਸੂਸ ਹੋ ਸਕਦਾ ਹੈ, ਅੱਖਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ। ਇਹ ਸਭ ਮੋਬਾਈਲ ਫੋਨ ਦੀ ਵਜ੍ਹਾ ਨਾਲ ਹੁੰਦਾ ਹੈ।

ਸੌਣ ਵੇਲੇ ਫੋਨ ਤੋਂ ਬਣਾਓ ਦੂਰੀ

ਹਾਲਾਂਕਿ ਇਸ ਬਾਰੇ ਕੋਈ ਲਿਖਤੀ ਮਾਪਦੰਡ ਜਾਂ ਪੈਮਾਨਾ ਨਹੀਂ ਹੈ, ਪਰ ਮੋਬਾਈਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਤੋਂ ਬਚਣ ਲਈ ਇਸ ਨੂੰ ਸੌਣ ਵੇਲੇ ਆਪਣੇ ਆਪ ਤੋਂ ਦੂਰ ਰੱਖਣਾ ਬਿਹਤਰ ਹੋਵੇਗਾ। ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਬੈੱਡਰੂਮ ਵਿੱਚ ਮੋਬਾਈਲ ਨਾ ਹੀ ਰੱਖੋ, ਪਰ ਇਹ ਸੰਭਵ ਨਹੀਂ ਹੈ ਤਾਂ ਸੌਣ ਵੇਲੇ ਫੋਨ ਨੂੰ ਘੱਟੋ-ਘੱਟ 3 ਫੁੱਟ ਦੂਰ ਰੱਖੋ। ਅਜਿਹਾ ਕਰਨ ਨਾਲ, ਮੋਬਾਈਲ ਤੋਂ ਨਿਕਲਣ ਵਾਲੀ ਰੇਡੀਓ ਫ੍ਰੀਕੁਐਂਸੀ ਜਾਂ ਇਲੈਕਟ੍ਰੋ-ਮੈਗਨੈਟਿਕ ਵੇਵ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ ਅਤੇ ਤੁਹਾਡੇ 'ਤੇ ਰੇਡੀਏਸ਼ਨ ਦਾ ਕੋਈ ਅਸਰ ਨਹੀਂ ਹੁੰਦਾ। 


ਹੋਰ ਪੜ੍ਹੋ: Health Tips: ਆਪਣੇ ਬੱਚਿਆਂ ਨੂੰ ਬਨਾਉਣਾ ਚਾਹੁੰਦੇ ਹੋ ਹੁਸ਼ਿਆਰ ਤੇ ਬੁੱਧੀਮਾਨ ਤਾਂ ਡਾਇਟ ਸ਼ਾਮਿਲ ਕਰੋ ਇਹ ਚੀਜ਼ਾਂ

WHO ਨੇ ਰੇਡੀਏਸ਼ਨ ਨੂੰ ਦੱਸਿਆ ਕੈਂਸਰ ਦਾ ਕਾਰਨ 

WHO ਨੇ ਮੋਬਾਈਲ ਦੇ ਰੇਡੀਏਸ਼ਨ ਨੂੰ ਕੈਂਸਰ ਦਾ ਕਾਰਨ ਦੱਸਿਆ ਹੈ। ਇੱਕ ਰਿਪੋਰਟ ਵਿੱਚ WHO ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਗਲਿਓਮਾ ਨਾਮ ਦੇ ਦਿਮਾਗ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਬਿਹਤਰ ਹੋਵੇਗਾ ਕਿ ਸੌਣ ਤੋਂ ਇੱਕ ਘੰਟਾ ਪਹਿਲਾਂ ਮੋਬਾਈਲ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿਓ ਅਤੇ ਇਸ ਨੂੰ ਆਪਣੇ ਤੋਂ ਜਿੰਨਾ ਹੋ ਸਕੇ ਦੂਰ ਰੱਖੋ।


Related Post