ਜਾਣੋ ਪਿਆਜ਼ ਖਾਣ ਦੇ ਫਾਇਦੇ, ਕਈ ਬਿਮਾਰੀਆਂ ਤੋਂ ਦਿਲਾਏਗਾ ਛੁਟਾਕਾਰਾ

By  Pushp Raj January 5th 2024 11:00 PM

Health Benefits of Onion: ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਕਿਲਆਮਤੌਰ 'ਤੇ ਘਰ-ਘਰ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ। ਪਿਆਜ਼ ਤੋਂ ਬਿਨਾਂ ਕਿਸੇ ਵੀ ਪਕਵਾਨ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਪਿਆਜ਼ ਮਹਿਜ਼ ਖਾਣੇ ਦੇ ਸੁਆਦ ਨੂੰ ਹੀ ਨਹੀਂ ਵਧਾਉਂਦਾ ਬਲਿਕ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਕਿ ਪਿਆਜ਼ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਪਿਆਜ਼ ਖਾਣ ਦੇ ਫਾਇਦੇ

ਬਿਮਾਰੀਆਂ ਤੋਂ ਲੜਨ ਦੀ ਸਮਰਥਾ 
ਸਿਹਤ ਦੀ ਦੇਖਭਾਲ ਵਿੱਚ ਪਿਆਜ਼ ਦੀ ਵਰਤੋਂ ਸਾਡੇ ਲਈ ਬਹੁਤ ਲਾਭਕਾਰੀ ਹੈ। ਪਿਆਜ਼ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਐਨਜ਼ਾਈਮ ਤੇ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਵਾਲਾਂ ਤੇ ਸਕਿਨ ਨੂੰ ਚਮਕਦਾਰ ਤੇ ਨਰਮ ਬਣਾਉਂਦਾ ਹੈ। ਪਿਆਜ਼ ਦੇ ਲਗਾਤਾਰ ਸੇਵਨ ਨਾਲ ਸਾਡਾ ਇਮਿਊਨ ਸਿਸਟਮ ਠੀਕ ਹੁੰਦਾ ਹੈ ਤੇ ਸਰੀਰ ਦੀ ਕਈ ਬਿਮਾਰੀਆਂ ਤੋਂ ਲੜਨ ਦੀ ਸਮਰਥਾ ਵਿੱਚ ਵਾਧਾ ਹੁੰਦਾ ਹੈ।

Health Benefits of Onion1

ਕਾਲੇ ਬੁੱਲ੍ਹ ਹੋ ਜਾਣਗੇ ਗੁਲਾਬੀ 
ਪਿਆਜ਼ ਦੀ ਮਦਦ ਨਾਲ ਤੁਹਾਡੇ ਕਾਲੇ ਬੁੱਲ੍ਹ ਗੁਲਾਬੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਹ ਨਰਮ ਅਤੇ ਚਮਕਦਾਰ ਵੀ ਹੋ ਸਕਦੇ ਹਨ। ਇਸ ਲਈ, ਪਿਆਜ਼ ਦੇ ਰਸ ਵਿੱਚ ਵਿਟਾਮਿਨ ਈ ਦਾ ਤੇਲ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਬੁੱਲ੍ਹਾਂ ਉੱਤੇ ਲਗਾਓ। ਤੁਸੀਂ ਇਹ ਹਰ ਰੋਜ਼ ਕਰਦੇ ਰਹੋ। ਇੱਕ ਮਹੀਨੇ ਬਾਅਦ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ।

ਕਬਜ਼ 'ਚ ਫਾਇਦੇਮੰਦ 
ਪਿਆਜ਼ ਖਾਣਾ ਗੈਸਟਿਕ ਸਿੰਡਰੋਮ ਅਤੇ ਕਬਜ਼ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ।

ਪੈਰਾਂ ਨੂੰ ਕਰੋ ਡੀਟੌਕਸ
ਪੈਰਾਂ ਨੂੰ ਡੀਟੌਕਸ ਕਰਨ ਲਈ ਪਿਆਜ਼ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਪਿਆਜ਼ ਨੂੰ ਟੁਕੜਿਆਂ ਨੂੰ ਕੱਟ ਕੇ ਪੈਰਾਂ ਦੇ ਤਲੇ 'ਤੇ ਰੱਖੋ ਅਤੇ ਜੁਰਾਬਾਂ ਪਾ ਕੇ ਸੌਂ ਜਾਓ। ਪੈਰਾਂ ਨੂੰ ਇਸ ਤਰ੍ਹਾਂ ਰਾਤ ਭਰ ਰੱਖੋ। ਇਹ ਪੈਰਾਂ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਖੂਨ ਦਾ ਸੰਚਾਰ ਵੀ ਵਧਾਉਂਦਾ ਹੈ।

Health Benefits of Onion2


ਹੋਰ ਪੜ੍ਹੋ: Winter Health Tips: ਠੰਡ ‘ਚ ਜੇਕਰ ਤੁਸੀਂ ਵੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁੱਸਖੇ 

ਮਾਹਵਾਰੀ ਦੇ ਦਰਦ ਤੋਂ ਪਾਓ ਛੁਟਕਾਰਾ 
ਪੀਰੀਅਡ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਪਿਆਜ਼ ਬਹੁਤ ਕਾਰਗਰ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਪਿਆਜ਼ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।

ਵਾਲਾਂ ਲਈ ਵੀ ਚੰਗਾ ਹੈ ਪਿਆਜ਼
ਪਿਆਜ਼ ਦਾ ਰਸ ਤੇ ਤੇਲ ਦੀ ਵਰਤੋਂ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ, ਇਸ ਨਾਲ ਵਾਲ ਸਿਲਕੀ ਤੇ ਚਮਕਦਾਰ ਹੁੰਦੇ ਹਨ।

Related Post