Summer Special: ਗਰਮੀ ਦੇ ਮੌਸਮ 'ਚ ਹੀਟ ਨੂੰ ਬੀਟ ਕਰਨਗੇ ਇਹ ਸਮਰ ਸਪੈਸ਼ਲ ਹੈਲਦੀ ਡ੍ਰਿੰਕਸ

ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਅਜਿਹੇ ਵਿੱਚ ਸਾਨੂੰ ਲਗਾਤਾਰ ਪਿਆਸ ਲੱਗਣਾ ਤੇ ਡੀਹਾਈਡ੍ਰੇਸ਼ਨ ਵਰਗੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗਰਮੀ ਦੇ ਮੌਸਮ 'ਚ ਤੁਸੀਂ ਇਹ ਹੈਲਦੀ ਡ੍ਰਿੰਕਸ ਬਣਾ ਕੇ ਪੀ ਸਕਦੇ ਹੋ ਜੋ ਹੀਟ ਨੂੰ ਬੀਟ ਕਰਨਗੇ ਤੇ ਤੁਹਾਨੂੰ ਹਾਈਡ੍ਰੇਟ ਤੇ ਤੰਦਰੁਸਤ ਰੱਖਣਗੇ।

By  Pushp Raj April 25th 2023 07:05 PM

  Summer Special Health Tips: ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਅਜਿਹੇ ਵਿੱਚ ਸਾਨੂੰ ਲਗਾਤਾਰ ਪਿਆਸ ਲੱਗਣਾ ਤੇ ਡੀਹਾਈਡ੍ਰੇਸ਼ਨ ਵਰਗੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਸੀਂ ਲੈ ਕੇ ਆਏ ਹਾਂ, ਇਹ ਖ਼ਾਸ ਪੋਸਟ। ਇਸ ਵਿੱਚ ਅਸੀਂ ਤੁਹਾਨੂੰ ਕੁਝ ਖ਼ਾਸ ਹੈਲਦੀ ਡ੍ਰਿੰਕਸ ਬਾਰੇ ਦੱਸਾਂਗੇ ਜੋ ਕਿ ਇਸ ਗਰਮੀ ਦੇ ਮੌਸਮ 'ਚ ਹੀਟ ਨੂੰ ਬੀਟ ਕਰਨਗੇ ਤੇ ਤੁਹਾਨੂੰ ਹਾਈਡ੍ਰੇਟ ਤੇ ਤੰਦਰੁਸਤ ਰੱਖਣਗੇ। 


ਠੰਡਾ ਪਾਣੀ ਪਿਆਸ ਬੁਝਾ ਸਕਦਾ ਹੈ ਪਰ ਸਿਹਤ ਨਹੀਂ ਬਣਾ ਸਕਦਾ 

ਸਾਡੇ ਸਾਰਿਆਂ ਲਈ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਗਰਮੀਆਂ ਵਿੱਚ ਠੰਡਾ ਪਾਣੀ ਪੀਣਾ ਆਮ ਹੈ, ਪਰ ਕੀ ਤੁਸੀਂ ਜਾਣਦੇ ਹੋ ਇਹ ਮਹਿਜ਼ ਸਾਡੀ ਪਿਆਸ ਬੁਝਾ ਸਕਦਾ ਹੈ। ਠੰਡਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਹਾਡੇ ਫਰਿੱਜ ਵਿੱਚ ਆਮ ਪੀਣ ਵਾਲੇ ਪਦਾਰਥ ਤੁਹਾਡੀ ਪਿਆਸ ਅਤੇ ਮਿੱਠੀ ਚੀਜ਼ ਦੀ ਲਾਲਸਾ ਨੂੰ ਪੂਰਾ ਕਰ ਸਕਦੇ ਹਨ, ਉਹ ਤੁਹਾਨੂੰ ਲੋੜੀਂਦੇ ਖਣਿਜ ਅਤੇ ਵਿਟਾਮਿਨ ਪ੍ਰਦਾਨ ਨਹੀਂ ਕਰਨਗੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਦੀ ਇੱਕ ਸੂਚੀ ਲਿਆਉਂਦੇ ਹਾਂ ਜੋ ਤੁਹਾਡੇ ਸਰੀਰ ਨੂੰ ਨਿਸ਼ਚਤ ਤੌਰ 'ਤੇ ਵਿਟਾਮਿਨਸ ਪ੍ਰਦਾਨ ਕਰਨਗੇ ਤੇ ਤੁਹਾਨੂੰ ਸਿਹਤਮੰਦ ਬਣਾਉਣਗੇ। 

ਗਰਮੀ ਦੇ ਮੌਸਮ 'ਚ ਹੀਟ ਨੂੰ ਬੀਟ ਕਰਨ ਵਾਲੇ ਹੈਲਦੀ ਡ੍ਰਿੰਕਸ 

ਨਿੰਬੂ ਪਾਣੀ  

ਨਿੰਬੂ ਸਹਿਤ ਲਈ ਬਹੁਤ ਹੀ ਫਾਇਦੇਮਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਉੱਥੇ ਹੀ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਨਾਲ ਸਰੀਰ ਦੀ ਪਾਚਨਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਸਵੇਰੇ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ਿਅਮ ਅਤੇ ਫਾਈਬਰ ਮਿਲਦਾ ਹੈ।


ਸੇਬ ਤੇ ਚਕੂੰਦਰ ਦਾ ਜੂਸ 

ਅਸੀਂ ਇਹ ਸੁਣਦੇ ਹੋਏ ਵੱਡੇ ਹੋਏ ਹਾਂ ਕਿ ਰੋਜ਼ਾਨਾ ਇੱਕ ਸੇਬ ਡਾਕਟਰ ਨੂੰ ਦੂਰ ਰੱਖਦਾ ਹੈ। ਇਸ ਲਈ ਫਲਾਂ ਦੇ ਸਿਹਤ ਲਾਭਾਂ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਤੁਹਾਡੇ ਲਈ ਸੇਬ ਅਤੇ ਚੁਕੰਦਰ ਦਾ ਜਾਦੂਈ ਮਿਸ਼ਰਣ ਲੈ ਕੇ ਆਏ ਹਾਂ, ਜੋ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖੇਗਾ। ਇਹ ਡਰਿੰਕ ਤੁਹਾਨੂੰ ਸਿਰਫ ਹਾਈਡ੍ਰੇਟ ਨਹੀਂ ਰੱਖੇਗਾ, ਬਲਕਿ ਤੁਹਾਡੀਆਂ ਅੱਖਾਂ ਲਈ ਵੀ ਚੰਗਾ ਹੈ, ਇਮਿਊਨ ਸਿਸਟਮ ਨੂੰ ਵਧਾਉਂਦਾ ਹੈ, ਚਮੜੀ ਦੀ ਰੱਖਿਆ ਕਰਦਾ ਹੈ, ਖੂਨ ਨੂੰ ਸ਼ੁੱਧ ਕਰਦਾ ਹੈ, ਅਤੇ ਤੁਹਾਡੇ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਲ ਲੜਦਾ ਹੈ। ਇਹ ਤੁਹਾਨੂੰ ਸਨਬਰਨ ਵਰਗੀ ਕਈ ਤਕਲੀਫਾਂ ਤੋਂ ਵੀ ਦੂਰ ਰੱਖੇਗਾ। 

ਡ੍ਰਾਈ ਫਰੂਟ ਪ੍ਰੋਟੀਨ  ਸਮੂਦੀ

ਜੇਕਰ ਤੁਸੀਂ ਫਿਟਨੈਸ ਦੇ ਸ਼ੌਕੀਨ ਹੋ, ਤਾਂ ਤੁਸੀਂ ਬਾਦਾਮ ਮਿਲਕ, ਬਦਾਮ, ਚੀਆ ਸਿਡਸ , ਬੀਜ ਰਹਿਤ ਖਜੂਰ, ਕੇਲੇ ਤੇ ਭਿਗੋ ਕੇ ਰੱਖੇ ਹੋਏ ਰਾਜਗੀਰਾ ਨੂੰ ਇੱਕ ਮਿਕਸੀ 'ਚ ਮਿਲਾ ਕੇ ਇੱਕ ਹੈਲਦੀ ਡ੍ਰਾਈ ਫਰੂਟ ਪ੍ਰੋਟੀਨ ਸਮੂਦੀ ਤਿਆਰ ਕਰ ਸਕਦੇ ਹੋ। ਇਹ ਮਹਿਜ਼ ਸੁਆਦ ਨਾਲ ਭਰਪੂਰ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਲਾਭਾਕਰੀ ਹੈ। ਇਹ ਸਮੂਦੀ ਰੈਸਿਪੀ ਤੁਹਾਡੇ ਭਾਰ ਘਟਾਉਣ ਦੇ ਸੈਸ਼ਨਾਂ ਲਈ ਇੱਕ ਸਹੀ ਹੱਲ ਹੈ। ਇਹ ਸਿਹਤਮੰਦ ਪੌਸ਼ਟਿਕ ਤੱਤਾਂ, ਖਾਸ ਕਰਕੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। 


ਹੋਰ ਪੜ੍ਹੋ: Sidnaaz viral video:ਈਦ ਤੋਂ ਬਾਅਦ ਵਾਇਰਲ ਹੋਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਪੁਰਾਣੀ ਵੀਡੀਓ, ਸਿਡਨਾਜ਼ ਦੀ ਜੋੜੀ ਵੇਖ ਭਾਵੁਕ ਹੋਏ ਫੈਨਜ਼ 

ਸੰਤਰਾ ਅਤੇ ਕੀਵੀ ਦੀ ਸਮੂਦੀ 

ਇਹ ਸਮੂਦੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਅਤੇ ਖੂਨ ਦੇ ਜੰਮਣ ਨੂੰ ਘੱਟ ਕਰਦੀ ਹੈ। ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ, ਇਹ ਡਰਿੰਕ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦੀ ਹੈ, ਤੁਹਾਡੇ ਸਰੀਰ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ, ਅਤੇ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੀ ਹੈ। ਇਹ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਦੀ ਹੈ। 


Related Post