ਕਾਲੀ ਚਾਹ ਪੀਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਹੁੰਦੀ ਹੈ ਲਾਹੇਵੰਦ

By  Shaminder February 20th 2024 06:24 PM

ਆਮ ਤੌਰ ‘ਤੇ ਸਵੇਰੇ ਉੱਠਦਿਆਂ  ਹੀ ਸਾਡੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਹੁੰਦੀ ਹੈ। ਪਰ ਕਈ ਲੋਕ ਬਲੈਕ ਟੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ । ਕਿਉਂਕਿ ਇਸ ਨੂੰ ਪੀਣ ਦੇ ਬਹੁਤ ਸਾਰੇ  ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਬਲੈਕ ਟੀ (Black Tea) ਪੀਣ ਦੇ ਫਾਇਦੇ ਬਾਰੇ ਦੱਸਾਂਗੇ ।ਬਲੈਕ-ਟੀ ‘ਚ ਕੈਫੀਨ ਪਾਇਆ ਜਾਂਦਾ ਹੈ । ਜਿਸ ਦੇ ਸੇਵਨ ਨਾਲ ਸਰੀਰ ਚੁਸਤ ਰਹਿੰਦਾ ਹੈ। ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਇਸ ‘ਚ ਪੋਲੀਫੇਨੋਲ ਨਾਮਕ ਐਂਟੀ ਆਕਸੀਡੈਂਟ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ । ਜੋ ਬੀਮਾਰੀਆਂ ਦੇ ਨਾਲ ਲੜਨ ‘ਚ ਮਦਦ ਕਰਦੇ ਹਨ। 

Black Tea.jpg
 ਹੋਰ ਪੜ੍ਹੋ : ਦਿਵਿਆ ਅਗਰਵਾਲ ਅਤੇ ਅਪੂਰਵ ਦੀ ਮਹਿੰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਦਿਲ ਦੀ ਸਿਹਤ ਲਈ ਲਾਹੇਵੰਦ     

ਬਲੈਕ ਟੀ ‘ਚ ਪੋਲੀਫੇਨੋਲ ਨਾਂਅ ਦਾ ਤੱਤ ਹੁੰਦਾ ਹੈ ਜੋ ਦਿਲ ਦੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਦੇ ਸੇਵਨ ਨਾਲ ਮੋਟਾਪੇ ਸਮੇਤ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।  ਇਸ ਤੋਂ ਇਲਾਵਾ ਇਹ ਸਰੀ ‘ਚ ਜਮ੍ਹਾਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਵੀ ਮਦਦਗਾਰ ਹੁੰਦੇ ਹਨ । 

Black tea 5.jpg
ਪੇਟ ਸਬੰਧੀ ਸਮੱਸਿਆਵਾਂ ‘ਚ ਲਾਭ 

 ਜੇ ਤੁਸੀਂ ਪੇਟ ਨਾਲ ਸਬੰਧਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਅਤੇ ਕਬਜ਼, ਬਲੋਟਿੰਗ ਤੋਂ ਪੀੜਤ ਹੋ ਤਾਂ ਕਾਲੀ ਚਾਹ ਦਾ ਸੇਵਨ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ। ਇਸ ਦੇ ਸੇਵਨ ਦੇ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।

   ਬਲੱਡ ਸ਼ੂਗਰ ਨੂੰ ਕਰਦਾ ਕੰਟਰੋਲ

ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਖਾਲੀ ਪੇਟ ਇੱਕ ਕੱਪ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਕਾਲੀ ਚਾਹ ‘ਚ ਮੌਜੂਦ ਪੋਸ਼ਕ ਤੱਤ ਸਰੀਰ ‘ਚ ਸ਼ੂਗਰ ਲੈਵਲ ਨੂੰ ਮੈਨੇਜ ਕਰਦੇ ਹਨ । 

ਚਮਕਦੀ ਸਕਿਨ ਅਤੇ ਚਮਕਦਾਰ ਵਾਲ 

ਕਾਲੀ ਚਾਹ ‘ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਡੀਟੌਕਸ ਕਰਦੇ ਹਨ ।ਜਦੋਂ ਤੁਹਾਡੇ ਸਰੀਰ ਦਾ ਸਿਸਟਮ ਠੀਕ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਤੁਹਾਡੀ ਸਕਿਨ ਅਤੇ ਵਾਲਾਂ ‘ਤੇ ਵੀ ਦਿਖਾਈ ਦਿੰਦਾ ਹੈ। 
 
  
 



 

Related Post