ਜੇਕਰ ਤੁਸੀਂ ਘਟਾਉਣਾ ਚਾਹੁੰਦੇ ਹੋ ਵਜਨ ਤਾਂ ਟ੍ਰਾਈ ਕਰੋ ਇਹ ਹੈਲਦੀ ਸਨੈਕਸ

ਅੱਜ ਕੱਲ ਭਜ ਦੌੜ ਭਰੀ ਜਿੰਦਗੀ ਵਿੱਚ ਲੋਕ ਭਾਰ ਘਟਾਉਣ ਲਈ ਕਾਫੀ ਮਿਹਨਤ ਕਰਦੇ ਹਨ। ਭਾਰ ਘਟਾਉਣ ਲਈ ਭੁੱਖੇ ਰਹਿਣਾ ਜਾਂ ਸੁਆਦ ਨਾਲ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ। ਸਿਹਤਮੰਦ ਭੋਜਨ ਵੀ ਸਵਾਦਿਸ਼ਟ ਹੋ ਸਕਦਾ ਹੈ ਅਤੇ ਤੁਸੀਂ ਪੇਟ ਭਰ ਕੇ ਵੀ ਭਾਰ ਘਟਾ ਸਕਦੇ ਹੋ। ਉਹ ਕੁਝ ਅਜਿਹਾ ਖਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਦਿਨ ਭਰ ਦੀ ਕੀਤੀ ਡਾਈਟ ਬੇਕਾਰ ਹੋ ਜਾਂਦੀ ਹੈ।

By  Pushp Raj May 2nd 2024 07:10 PM

Healthy snacks For Weight Loss journey:  ਅੱਜ ਕੱਲ ਭਜ ਦੌੜ ਭਰੀ ਜਿੰਦਗੀ ਵਿੱਚ ਲੋਕ ਭਾਰ ਘਟਾਉਣ ਲਈ ਕਾਫੀ ਮਿਹਨਤ ਕਰਦੇ ਹਨ। ਭਾਰ ਘਟਾਉਣ ਲਈ ਭੁੱਖੇ ਰਹਿਣਾ ਜਾਂ ਸੁਆਦ ਨਾਲ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ। ਸਿਹਤਮੰਦ ਭੋਜਨ ਵੀ ਸਵਾਦਿਸ਼ਟ ਹੋ ਸਕਦਾ ਹੈ ਅਤੇ ਤੁਸੀਂ ਪੇਟ ਭਰ ਕੇ ਵੀ ਭਾਰ ਘਟਾ ਸਕਦੇ ਹੋ। ਉਹ ਕੁਝ ਅਜਿਹਾ ਖਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਦਿਨ ਭਰ ਦੀ ਕੀਤੀ ਡਾਈਟ ਬੇਕਾਰ ਹੋ ਜਾਂਦੀ ਹੈ।

View this post on Instagram

A post shared by Kanak Gurnani (@kanak_gurnani)


ਚਨਾ ਜਾਂ ਮੂੰਗ ਦੀ ਦਾਲ ਚਾਟ

ਪ੍ਰੋਟੀਨ ਨਾਲ ਭਰਪੂਰ ਇਹ ਚਾਟ ਨਾ ਸਿਰਫ ਤੁਹਾਨੂੰ ਭਾਰ ਘਟਾਉਣ 'ਚ ਮਦਦ ਕਰੇਗੀ, ਸਗੋਂ ਇਹ ਸਰੀਰ ਨੂੰ ਪ੍ਰੋਟੀਨ ਦੀ ਸਹੀ ਮਾਤਰਾ ਵੀ ਪ੍ਰਦਾਨ ਕਰੇਗੀ। ਸ਼ਾਮ ਨੂੰ ਤੁਸੀਂ ਪਿਆਜ਼, ਟਮਾਟਰ, ਖੀਰਾ, ਗਾਜਰ ਅਤੇ ਕੁਝ ਹੋਰ ਸਬਜ਼ੀਆਂ ਨੂੰ ਉਬਲੇ ਛੋਲਿਆਂ ਜਾਂ ਮੂੰਗੀ ਦੀ ਦਾਲ 'ਚ ਮਿਲਾ ਕੇ ਸਿਹਤਮੰਦ ਚਾਟ ਬਣਾ ਸਕਦੇ ਹੋ। ਇਸ 'ਚ ਤੁਸੀਂ ਤੇਲ ਦੀ ਥਾਂ ਕਾਲਾ ਨਮਕ, ਕਾਲੀ ਮਿਰਚ ਅਤੇ ਚਾਟ ਮਸਾਲਾ ਤੋਂ ਇਲਾਵਾ ਤੁਸੀਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।

ਸਲਾਦ 

ਸਲਾਦ ਵਿੱਚ ਤੁਸੀਂ ਖੀਰਾ, ਕੱਕੜੀ , ਚਕੁੰਦਰ ਤੇ ਹੋਰਨਾਂ ਕੁਝ ਫਰੂਟਸ ਨੂੰ ਮਿਕਸ ਕਰਕੇ ਖਾ ਸਕਦੇ ਹੋ । ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਤੇ ਸਿਹਤ ਲਈ ਚੰਗਾ ਹੁੰਦਾ ਹੈ। 

ਫਲ ਅਤੇ ਮਿਕਸ ਸੀਡ 

ਸਿਹਤਮੰਦ ਰਹਿਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਫਲ ਅਤੇ ਮਿਕਸ ਸੀਡ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਹ ਭਾਰ ਘਟਾਉਣ ਲਈ ਵੀ ਵਧੀਆ ਵਿਕਲਪ ਹੈ। ਮਿਡ-ਮੀਲ ਜਾਂ ਸਨੈਕ ਵਜੋਂ ਰੋਜ਼ਾਨਾ ਇੱਕ ਮੌਸਮੀ ਫਲ ਖਾਓ। 

View this post on Instagram

A post shared by Kanak Gurnani (@kanak_gurnani)


ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਜਿਹੇ ਫੈਨ ਨਾਲ ਸਟੇਜ਼ 'ਤੇ ਪਾਇਆ ਭੰਗੜਾ ਤੇ ਗਿਫਟ ਕੀਤੀ ਆਪਣੀ ਜੈਕਟ

ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕੁਝ  ਡ੍ਰਾਈ ਫਰੂਟਸ ਅਤੇ ਸਿਹਤਮੰਦ ਬੀਜ ਆਪਣੇ ਨਾਲ ਏਅਰ-ਟਾਈਟ ਕੰਟੇਨਰ ਵਿੱਚ ਰੱਖੋ। ਸੁੱਕੇ ਮੇਵੇ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ ਅਤੇ ਥੋੜੀ ਜਿਹੀ ਭੁੱਖ ਲੱਗਣ 'ਤੇ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ। ਇਸ ਨਾਲ ਸਵਾਦ ਅਤੇ ਸਿਹਤ ਦੋਵੇਂ ਬਰਕਰਾਰ ਰਹਿਣਗੇ।



Related Post