ਗਰਮੀਆਂ ‘ਚ ਬਹੁਤ ਹੀ ਲਾਹੇਵੰਦ ਹੁੰਦੀ ਹੈ ਲੀਚੀ, ਭਾਰ ਘੱਟ ਕਰਨ ‘ਚ ਵੀ ਹੈ ਫਾਇਦੇਮੰਦ

By  Shaminder May 26th 2022 06:14 PM

ਲੀਚੀ (Litchi) ਇੱਕ ਅਜਿਹਾ ਫਲ (Fruit)  ਹੈ ਜੋ ਕਿ ਗਰਮੀਆਂ ‘ਚ ਉਪਲਬਧ ਹੁੰਦਾ ਹੈ । ਲੀਚੀ ਦੀ ਤਾਸੀਰ ਠੰਢੀ ਹੁੰਦੀ ਹੈ । ਇਸ ਲਈ ਇਸਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਲੀਚੀ ਜਿੱਥੇ ਸਰੀਰ ਨੂੰ ਠੰਢਕ ਦਿੰਦੀ ਹੈ, ਉਥੇ ਹੀ ਭਾਰ ਘੱਟ ਕਰਨ ‘ਚ ਵੀ ਮਦਦ ਕਰਦੀ ਹੈ ।ਲੀਚੀ ਰਸ ਦੇ ਨਾਲ ਭਰਪੂਰ ਅਜਿਹਾ ਫਲ ਹੈ । ਜੋ ਕਿ ੮੦ ਫੀਸਦੀ ਰਸ ਦੇ ਨਾਲ ਭਰਿਆ ਹੁੰਦਾ ਹੈ ਅਤੇ ਗਰਮੀਆਂ ‘ਚ ਸਿਹਤਮੰਦ ਰੱਖਦਾ ਹੈ ।

lichi,-min image From google

ਹੋਰ ਪੜ੍ਹੋ : ਗਰਮੀਆਂ ‘ਚ ਖੂਬ ਪੀਓ ਲੱਸੀ, ਹੋਣਗੇ ਕਈ ਲਾਭ

ਇਸ ‘ਚ ਪੋਟਾਸ਼ੀਅਮ ਦੀ ਮਾਤਰਾ ਵੱਡੇ ਪੱਧਰ ‘ਤੇ ਪਾਈ ਜਾਂਦੀ ਹੈ । ਜੋ ਕਿ ਦਿਲ ਨੂੰ ਫਿੱਟ ਰੱਖਦੀ ਹੈ । ਲੀਚੀ ਇਮਿਊਨਿਟੀ ਮਜਬੂਤ ਕਰਨ ‘ਚ ਵੀ ਵਧੀਆ ਹੁੰਦੀ ਹੈ । ਇਸ ‘ਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜਿਆਦਾ ਪਾਈ ਜਾਂਦੀ ਹੈ ।

lichi,,,- image From google

ਹੋਰ ਪੜ੍ਹੋ : ਗਰਮੀਆਂ ‘ਚ ਬਹੁਤ ਹੀ ਲਾਹੇਵੰਦ ਹੁੰਦਾ ਹੈ ਪੁਦਨਾ, ਕਈ ਬੀਮਾਰੀਆਂ ਤੋਂ ਵੀ ਕਰਦਾ ਹੈ ਬਚਾਅ

ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੇ ਲਈ ਵੀ ਇਹ ਫ਼ਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ‘ਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ । ਇਸ ਦੇ ਨਾਲ ਹੀ ਇਹ ਕਈ ਬੀਮਾਰੀਆਂ ‘ਚ ਵੀ ਫਾਇਦੇਮੰਦ ਹੁੰਦਾ ਹੈ । ਇਹ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ।

lichi,-min image From google

ਇਸ ‘ਚ ਪੋਸ਼ਕ ਤੱਤ ਅਤੇ ਫਾਈਬਰ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ । ਜੋ ਕਿ ਪਾਚਨ ਤੰਤਰ ਨੂੰ ਮਜਬੂਤ ਰੱਖਦੀ ਹੈ ।ਇਸ ਦੇ ਨਾਲ ਲੀਚੀ ਦਾ ਸੇਵਨ ਕਰਨ ਦੇ ਨਾਲ ਇਨਫੈਕਸ਼ਨ ਦਾ ਖਤਰਾ ਵੀ ਬਹੁਤ ਘੱਟ ਹੁੰਦਾ ਹੈ ।

 

 

 

 

Related Post