ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਦੁੱਧ ਦੀ ਬਜਾਏ ਇਸ ਤਰ੍ਹਾਂ ਦੀ ਚਾਹ ਅਜ਼ਮਾਓ

By  Shaminder June 7th 2022 06:25 PM

ਅੱਜ ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ । ਖ਼ਾਸ ਕਰਕੇ ਹਰ ਤੀਜਾ ਬੰਦਾ ਵੱਧਦੇ ਭਾਰ ਕਾਰਨ ਪ੍ਰੇਸ਼ਾਨ ਹੈ । ਕਿਉਂਕਿ ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ । ਇਸ ਦੇ ਨਾਲ ਜਿਆਦਾ ਮਿੱਠੇ ਵਾਲੀਆਂ ਚੀਜਾਂ ਦੇ ਸੇਵਨ ਕਰਨ, ਫਾਸਟ ਫੂਡ ਨੇ ਸਾਡੇ ਜੀਵਨ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ । ਸਾਡੇ ਚੋਂ ਜਿਆਦਾਤਰ ਲੋਕ ਸਵੇਰ ਦੀ ਸ਼ੁਰੂਆਤ ਚਾਹ (Tea) ਦੇ ਨਾਲ ਕਰਦੇ ਹਨ ।

Ginger Tea-

ਹੋਰ ਪੜ੍ਹੋ : ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਹੈ ਬਹੁਤ ਹੀ ਲਾਹੇਵੰਦ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

ਪਰ ਚਾਹ ਸਾਡੇ ਲਈ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ । ਇਸ ਲਈ ਤੁਸੀਂ ਦੁੱਧ ਵਾਲੀ ਚਾਹ ਦੀ ਬਜਾਏ ਸਪੈਸ਼ਲ ਫਲੇਵਰ ਵਾਲੀ ਚਾਹ ਪੀ ਸਕਦੇ ਹੋ । ਸ਼ਹਿਦ ਨੂੰ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਅਤੇ ਅਦਰਕ ਐਂਟੀ ਬਾਇਟਿਕ ਮੰਨੀ ਜਾਂਦੀ ਹੈ । ਅਦਰਕ ਅਤੇ ਸ਼ਹਿਦ ਵਾਲੀ ਚਾਹ ਦੇ ਲਈ ਤੁਸੀਂ ਅਦਰਕ ਨੂੰ ਪਾਣੀ 'ਚ ਪਾ ਕੇ ਉਬਾਲ ਲਓ।

Tulsi Tea- image From google

ਹੋਰ ਪੜ੍ਹੋ :  ਨਾਸ਼ਤੇ ‘ਚ ਹਰ ਰੋਜ ਵ੍ਹਾਈਟ ਬਰੈੱਡ ਨਾਲ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਜਦੋਂ ਇਹ ਚੰਗੀ ਤਰ੍ਹਾਂ ਉੱਬਲ ਜਾਵੇ ਤਾਂ ਚਾਹ ਪੱਤੀ ਪਾ ਕੇ ਚੰਗੀ ਤਰ੍ਹਾਂ ਉਬਾਲਾ ਦਿਵਾ ਲਓ ਅਤੇ ਸੁਆਦ ਮੁਤਾਬਕ ਸ਼ਹਿਦ ਪਾ ਲਓ । ਇਸ ਦੇ ਨਾਲ ਜਿੱਥੇ ਭਾਰ ਘੱਟ ਕਰਨ ‘ਚ ਮਦਦ ਮਿਲੇਗੀ, ਉੱਥੇ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਤੁਹਾਡੇ ਤੋਂ ਦੂਰ ਰਹਿਣਗੀਆਂ। ਇਸ ਤੋਂ ਇਲਾਵਾ ਤੁਲਸੀ ਵਾਲੀ ਚਾਹ ਵੀ ਤੁਸੀਂ ਪੀ ਸਕਦੇ ਹੋ ।

Lemon Tea-min image From google

ਤੁਲਸੀ ਦੀਆਂ ਪੱਤੀਆਂ ਨੂੰ ਇੱਕ ਉਬਾਲ ਕੇ ਇਸ ਨੂੰ ਗਰਮ-ਗਰਮ ਪੀਓ । ਫਿਰ ਵੇਖਿਓ ਇਸ ਦਾ ਕਿੰਨਾ ਫਾਇਦਾ ਤੁਹਾਨੂੰ ਮਿਲੇਗਾ ਅਤੇ ਕਈ ਬੀਮਾਰੀਆਂ ਤੁਹਾਡੇ ਨੇੜੇ ਵੀ ਨਹੀਂ ਆਉਂਦੀਆਂ । ਨਿੰਬੂ ਵਾਲੀ ਚਾਹ ਤਾਂ ਸਭ ਨੂੰ ਪਸੰਦ ਹੁੰਦੀ ਹੈ । ਇਸ ‘ਚ ਸਿਰਫ ਚਾਹ ਦੀਆਂ ਪੱਤੀਆਂ ਪਾ ਕੇ ਇਸ ਨੂੰ ਉਬਾਲ ਲਓ । ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਕੇ ਇਸ ‘ਚ ਅੱਧਾ ਨਿੰਬੂ ਨਿਚੋੜ ਲਓ ।ਇਸ ਤਰ੍ਹਾਂ ਦੀ ਚਾਹ ਪੀ ਕੇ ਤੁਸੀਂ ਵੀ ਭਾਰ ਘਟਾ ਸਕਦੇ ਹੋ ।

 

 

Related Post