ਪੀਟੀਸੀ ਪੰਜਾਬੀ ’ਤੇ ਦੇਖੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’

By  Rupinder Kaler February 20th 2020 03:22 PM

ਪੀਟੀਸੀ ਨੈੱਟਵਰਕ ਵੱਲੋਂ ਚੰਡੀਗੜ੍ਹ ਵਿੱਚ ਕਰਵਾਏ ਗਏ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦਾ ਪੀਟੀਸੀ ਪੰਜਾਬੀ ’ਤੇ 22 ਫਰਵਰੀ ਦਿਨ ਸ਼ਨੀਵਾਰ ਨੂੰ ਟੈਲੀਕਾਸਟ ਕੀਤਾ ਜਾ ਰਿਹਾ ਹੈ । ਚੰਡੀਗੜ੍ਹ ਵਿੱਚ ਕਰਵਾਏ ਗਏ ਇਸ ਸਮਾਰੋਹ ਵਿੱਚ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਆਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ ।

ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕਰਕੇ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਨੂੰ ਚਾਰ ਚੰਨ ਲਗਾ ਦਿੱਤੇ ਸਨ ।

https://www.instagram.com/p/B8whcA1hApO/

ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਕਈ ਗਾਇਕਾਂ ਨੇ ਆਪਣੀ ਪ੍ਰਫਾਰਮੈਂਸ ਦੇ ਕੇ ਹਰ ਇੱਕ ਨੂੰ ਆਪਣੇ ਗਾਣਿਆਂ ਨਾਲ ਝੂਮਣ ਲਗਾ ਦਿੱਤਾ । ਇਸ ਸ਼ਾਮ ਦਾ ਹਿੱਸਾ ਬਣਨ ਲਈ 22 ਫਰਵਰੀ ਦਿਨ ਸ਼ਨੀਵਾਰ ਨੂੰ ਰਾਤ 7.30 ਵਜੇ ਦੇਖੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post