ਸੂਫ਼ੀ ਰੰਗ ’ਚ ਰੰਗੇ ਜਾਣ ਲਈ ਦੇਖੋ ਕੰਵਰ ਗਰੇਵਾਲ ਦੀ ਪ੍ਰਫਾਰਮੈਂਸ ਸਿਰਫ਼ ਪੀਟੀਸੀ ਪੰਜਾਬੀ ’ਤੇ

By  Rupinder Kaler February 20th 2020 11:12 AM

ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਗਿਆ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਪੰਜਾਬੀ ਇੰਡਸਟਰੀ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਕਿਉਂਕਿ ਇਸ ਸਮਾਰੋਹ ਤੋਂ ਬਾਅਦ ਜਿੱਥੇ ਨਵੇਂ ਕਲਾਕਾਰਾਂ ਨੂੰ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਮੌਕੇ ਮਿਲਣਗੇ ਉੇੱਥੇ ਡਿਜੀਟਲ ਫ਼ਿਲਮਾਂ ਦੇ ਨਿਰਮਾਣ ਨੂੰ ਵੀ ਹੁਲਾਰਾ ਮਿਲੇਗਾ ।

https://www.instagram.com/p/B8nxJILFq4S/

ਚੰਡੀਗੜ੍ਹ ਵਿੱਚ ਕਰਵਾਏ ਗਏ ਇਸ ਸਮਾਰੋਹ ਦੇ ਆਖਰੀ ਦਿਨ ਉਹਨਾਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਨੂੰ ਤੁਹਾਡੇ ਤੱਕ ਲਿਆਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ । ਪੰਜਾਬੀ ਸਿਤਾਰਿਆ ਨਾਲ ਸੱਜੀ ਇਸ ਸ਼ਾਮ ਨੂੰ ਹੋਰ ਚਾਰ ਚੰਨ ਲਗਾਉਣ ਲਈ ਸ਼ੂਫੀ ਗਾਇਕ ਕੰਵਰ ਗਰੇਵਾਲ ਨੇ ਵੀ ਆਪਣੀ ਪ੍ਰਫਾਰਮੈਂਸ ਦਿੱਤੀ, ਤੇ ਹਰ ਇੱਕ ਨੂੰ ਆਪਣੇ ਗਾਣਿਆਂ ਨਾਲ ਝੂਮਣ ਲਗਾ ਦਿੱਤਾ ।

https://www.instagram.com/p/B8whcA1hApO/

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਹੋਰ ਕੀ ਕੁਝ ਖ਼ਾਸ ਰਿਹਾ ਇਹ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ।‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦਾ ਟੈਲੀਕਾਸਟ 22 ਫਰਵਰੀ ਨੂੰ ਰਾਤ 7.30 ਵਜੇ ਪੀਟੀਸੀ ਪੰਜਾਬੀ ਤੇ ਕੀਤਾ ਜਾ ਰਿਹਾ ਹੈ ।

Related Post