ਮੈਂਡੀ ਤੱਖਰ ਦੇ ਨਾਲ ਪੀਟੀਸੀ ਪੰਜਾਬੀ ‘ਤੇ ਵੇਖੋ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਾ ਕਰਟਨ ਰੇਜ਼ਰ

By  Rupinder Kaler May 28th 2020 02:53 PM -- Updated: June 3rd 2020 04:56 PM

ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੀ ਦੁਨੀਆ ਵਿੱਚ ਸਮੂਹਿਕ ਇੱਕਠਾਂ ਤੇ ਰੋਕ ਲਗਾ ਦਿੱਤੀ ਗਈ ਹੈ ਉੱਥੇ ਇਸ ਦਾ ਅਸਰ ਫ਼ਿਲਮ ਤੇ ਟੈਲੀਵਿਜ਼ਨ ਇੰਡਸਟਰੀ ’ਤੇ ਵੀ ਦਿਖਾਈ ਦੇ ਰਿਹਾ ਹੈ । ਇਸ ਸਭ ਦੇ ਬਾਵਜੂਦ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਦਾ ਪੂਰਾ ਖਿਆਲ ਰੱਖ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ’ਤੇ ਲਗਾਤਾਰ 24 ਘੰਟੇ ਨਵੇਂ ਨਵੇਂ ਸ਼ੋਅ, ਫ਼ਿਲਮਾਂ, ਗਾਣੇ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ਇੱਥੇ ਹੀ ਬਸ ਨਹੀਂ ਪੀਟੀਸੀ ਨੈੱਟਵਰਕ ਛੇਤੀ ਹੀ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲੈ ਕੇ ਆ ਰਿਹਾ ਹੈ ।

ਇਸ ਅਵਾਰਡ ਲਈ ਜਿਨ੍ਹਾਂ ਫ਼ਿਲਮਾਂ, ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਪ੍ਰੋਡਿਊਸਰਾਂ ਨੂੰ ਨੌਮੀਨੇਟ ਕੀਤਾ ਗਿਆ ਹੈ, ਉਸ ਦਾ ਖੁਲਾਸਾ ਅਦਾਕਾਰਾ ਮੈਂਡੀ ਤੱਖਰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੇ ਕਰਟਨ ਰੇਜ਼ਰ ਸੈਰੇਮਨੀ ਵਿੱਚ ਕਰਨਗੇ । ਕਰਟਨ ਰੇਜ਼ਰ ਸੈਰੇਮਨੀ ਦਾ ਪ੍ਰਸਾਰਣ 29 ਮਈ ਦਿਨ ਸ਼ੁੱਕਰਵਾਰ ਰਾਤ 8.30 ਵਜੇ ਪੀਟੀਸੀ ਪੰਜਾਬੀ ’ਤੇ ਕੀਤਾ ਜਾਵੇਗਾ ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ ।

https://www.instagram.com/p/CAsZMsIBsxH/

ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਟਨ ਰੇਜ਼ਰ 29 ਮਈ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

Related Post