ਖੀਰੇ ਦੇ ਪਾਣੀ ਦੇ ਹਨ ਬਹੁਤ ਫਾਇਦੇ, ਜਾਣਕੇ ਹੋ ਜਾਓਗੇ ਹੈਰਾਨ

By  Rupinder Kaler February 20th 2021 07:04 PM

ਖੀਰੇ ਦਾ ਪਾਣੀ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ । ਪਰ ਇਸ ਨੂੰ ਤਿਆਰ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ । ਤੁਲਸੀ ਅਤੇ ਖੀਰੇ ਨੂੰ ਇਕੱਠੇ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ ।ਇਕ ਕੱਪ ਚੀਨੀ ਵਿਚ ਨਿੰਬੂ ਮਿਲਾਉ। ਇਸ ਨੂੰ ਕੁੱਝ ਸਮੇਂ ਲਈ ਪਾਣੀ ਨਾਲ ਗਰਮ ਕਰੋ। ਜਦੋਂ ਚੀਨੀ ਘੁਲ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਇਸ ਵਿਚ ਕੁੱਝ ਤੁਲਸੀ ਦੀਆਂ ਪੱਤੀਆਂ ਪਾਉ।

ਹੋਰ ਪੜ੍ਹੋ :

ਗਾਇਕ ਸਿਮਰਨ ਚੌਧਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਗੀਤ

cucumber

ਇਸ ਦੇ ਠੰਢਾ ਹੋਣ ਤੋਂ ਬਾਅਦ, ਇਸ ਨੂੰ ਇਕ ਸ਼ੀਸ਼ੀ ਵਿਚ ਪਾ ਲਉ ਅਤੇ ਇਸ ਨੂੰ ਫ਼ਰਿਜ ਵਿਚ ਰੱਖੋ। ਠੰਢਾ ਹੋਣ ’ਤੇ ਪੀਉ। ਖੀਰੇ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਜਦਕਿ ਪੁਦੀਨਾ ਐਂਟੀ ਆਕਸੀਡੈਂਟਜ਼ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਕ ਖੀਰੇ ਵਿਚ ਇਕ ਚੌਥਾਈ ਚਮਚਾ ਕਾਲੀ ਮਿਰਚ ਪਾਊਡਰ, ਇਕ ਚਮਚਾ ਸ਼ਹਿਦ ਅਤੇ 8 ਤੋਂ 10 ਪੱਤੇ ਪੁਦੀਨੇ ਅਤੇ ਨਮਕ ਪਾਉ।

ਇਸ ਦੀ ਪਿਊਰੀ ਬਣਾਉ ਅਤੇ ਇਸ ਵਿਚ ਗੱਠਾਂ ਨਾ ਬਣਨ ਦਿਉ। ਇਸ ਤੋਂ ਬਾਅਦ ਪਾਣੀ ਪਾ ਕੇ ਅਤੇ ਨਿੰਬੂ ਦੀਆਂ ਕੁੱਝ ਬੂੰਦਾਂ ਪਾਉ, ਇਸ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਨੂੰ ਪੀਉ। ਇਕ ਚੌਥਾਈ ਕੱਪ ਤਰਬੂਜ਼ ਦੇ ਛੋਟੇ ਟੁਕੜਿਆਂ ਨੂੰ ਅੱਧੇ ਖੀਰੇ ਵਿਚ ਮਿਲਾਉ ਅਤੇ ਚੰਗੀ ਤਰ੍ਹਾਂ ਪੀਸ ਲਉ। ਇਸ ਵਿਚ ਕਾਲੀ ਮਿਰਚ ਅਤੇ ਨਿੰਬੂ ਮਿਲਾਉ। ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੋਂ ਬਾਅਦ ਤੁਸੀਂ ਇਸ ਨੂੰ ਪੀ ਸਕਦੇ ਹੋ। ਇਨ੍ਹਾਂ ਦੋਵਾਂ ਚੀਜ਼ਾਂ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਅਤੇ ਠੰਢਾ ਰਖਦਾ ਹੈ।

Related Post