ਖੀਰੇ ਦੇ ਬੀਜ ਖਾਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder May 27th 2021 05:58 PM

ਗਰਮੀਆਂ ‘ਚ ਖੀਰਾ ਖਾਣ ਦੇ ਕਈ ਫਾਇਦੇ ਹਨ । ਇਸ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ, ਜਿਸ ਨੂੰ ਖਾਣ ਦੇ ਨਾਲ ਸਰੀਰ ‘ਚ ਪਾਣੀ ਦੀ ਮਾਤਰਾ ਵੀ ਪੂਰੀ ਹੁੰਦੀ ਹੈ । ਪਰ ਅੱਜ ਅਸੀਂ ਤੁਹਾਨੂੰ ਖੀਰੇ ਦੇ ਬੀਜ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਖੀਰੇ ਦੇ ਬੀਜਾਂ ‘ਚ ਅਜਿਹਾ ਰਸਾਇਣ ਪਦਾਰਥ ਹੁੰਦਾ ਹੈ ਜਿਸ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ ਅਤੇ ਮੂੰਹ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ ।

Cucumber Image From Internet

ਹੋਰ ਪੜ੍ਹੋ : ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦੀ ਸਿਹਤ ਹੋਈ ਖ਼ਰਾਬ, ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਦੀ ਕੀਤੀ ਅਪੀਲ 

cucumber Image From Internet

ਇਹੀ ਨਹੀਂ ਇਹ ਉਮਰ ਦੇ ਅਸਰ ਨੂੰ ਵੀ ਘੱਟ ਕਰਦਾ ਹੈ । ਜੀ ਹਾਂ ਗਰਮੀਆਂ ‘ਚ ਹੋਣ ਵਾਲੇ ਸਨ ਬਰਨ, ਡਰਾਈ ਸਕਿਨ ਅਤੇ ਟੈਨਿੰਗ ਦੀ ਸਮੱਸਿਆ ਤੋਂ ਵੀ ਖੀਰੇ ਦੇ ਬੀਜ ਖਾਣ ਨਾਲ ਛੁਟਕਾਰਾ ਮਿਲਦਾ ਹੈ ।

benefits of cucumber Image From Internet

 

ਖੀਰੇ ‘ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ । ਗਰਮੀਆਂ ਦੇ ਮੌਸਮ ‘ਚ ਖੀਰੇ ਦੇ ਸੇਵਨ ਨਾਲ ਅੱਖਾਂ ਦੀ ਸੋਜ ਅਤੇ ਜਲਣ ਨੂੰ ਘੱਟ ਕੀਤਾ ਜਾ ਸਕਦਾ ਹੈ ।

 

 

Related Post