ਪੀਟੀਸੀ ਪੰਜਾਬੀ 'ਤੇ ਇੱਕ ਫ਼ਿਰ ਦਿਖਣਗੇ ਹੁਸਨ ਤੇ ਅਦਾ ਦੇ ਜਲਵੇ, ਮਿਸ ਪੀਟੀਸੀ ਪੰਜਾਬੀ-2019 ਦੇ ਆਡੀਸ਼ਨਾਂ ਦਾ ਐਲਾਨ 

By  Rupinder Kaler June 17th 2019 04:13 PM -- Updated: June 29th 2019 10:07 AM

ਦੁਨੀਆਂ ਦੇ ਨੰਬਰ ਇੱਕ ਐਂਟਰਨੇਨਮੈਂਟ ਚੈਨਲ ਪੀਟੀਸੀ ਪੰਜਾਬੀ 'ਤੇ ਇੱਕ ਵਾਰ ਫਿਰ ਹੁਸਨ ਤੇ ਅਦਾ ਦੇ ਜਲਵੇ ਦੇਖਣ ਨੂੰ ਮਿਲਣ ਵਾਲੇ ਹਨ ਕਿਉਂਕਿ ਮਿਸ ਪੀਟੀਸੀ ਪੰਜਾਬੀ-2019 ਦਾ ਨਵਾਂ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ । ਮਿਸ ਪੀਟੀਸੀ ਪੰਜਾਬੀ-2019 ਵਿੱਚ ਜੋ ਮੁਟਿਆਰਾਂ ਹਿੱਸਾ ਲੈਣਾ ਚਾਹੁੰਦੀਆਂ ਹਨ । ਉਹਨਾਂ ਦੇ ਪਹਿਲਾਂ ਆਡੀਸ਼ਨ ਹੋਣਗੇ । ਪੀਟੀਸੀ ਨੈੱਟਵਰਕ ਨੇ ਮਿਸ ਪੀਟੀਸੀ ਪੰਜਾਬੀ-2019 ਦੇ ਆਡੀਸ਼ਨਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ ।

ਮਿਸ ਪੀਟੀਸੀ ਪੰਜਾਬੀ-2019 ਲਈ ਆਡੀਸ਼ਨ ਦੀ ਤਰੀਕ ਤੇ ਸਥਾਨ ਇਸ ਤਰ੍ਹਾਂ ਹਨ ।  ਚੰਡੀਗੜ੍ਹ ਆਡੀਸ਼ਨ :- 2 ਜੁਲਾਈ ਸਵੇਰੇ 9.੦੦ ਵਜੇ, ਪਤਾ :- ਗੁੱਜਰ ਭਵਨ, ਸੈਕਟਰ 28-ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ, ਚੰਡੀਗੜ੍ਹ । ਲੁਧਿਆਣਾ ਆਡੀਸ਼ਨ :- 5 ਜੁਲਾਈ ਸਵੇਰੇ 9.੦੦ ਵਜੇ  ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 8  ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 11 ਜੁਲਾਈ ਸਵੇਰੇ 9.00  ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ, UE-II, Prathapura Road, ਜਲੰਧਰ ।

Miss PTC Punjabi 2019 Audition Dates & Venues Announced Miss PTC Punjabi 2019 Audition Dates & Venues Announced

ਪੀਟੀਸੀ ਨੈਟਵਰਕ ਮਿਸ ਪੀਟੀਸੀ ਪੰਜਾਬੀ ਰਿਆਲਟੀ ਸ਼ੋਅ ਦੌਰਾਨ ਉਹਨਾਂ ਕੁੜੀਆਂ ਨੂੰ ਇੱਕ ਪਲੈਟਫਾਰਮ ਉਪਲੱਬਧ ਕਰਵਾਉਂਦਾ ਹੈ, ਜਿਨ੍ਹਾਂ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ।

https://www.instagram.com/p/BrpkDnmn-MU/?utm_source=ig_embed

ਸਾਲ 2018  ਦੀ ਗੱਲ ਕੀਤੀ ਜਾਵੇ ਤਾਂ ਮਲੇਰਕੋਟਲਾ ਦੀ ਰਹਿਣ ਵਾਲੀ ਖੁਸ਼ਪ੍ਰੀਤ ਕੌਰ ਨੇ ਮਿਸ ਪੀਟੀਸੀ ਪੰਜਾਬੀ-2018 ਦਾ ਤਾਜ ਪਹਿਨਿਆ ਸੀ, ਜਦੋਂ ਕਿ ਅੰਮ੍ਰਿਤਸਰ ਦੀ ਹੁਸਨਦੀਪ ਕੌਰ ਫਰਸਟ ਰਨਰ ਅੱਪ ਰਹੀ ਸੀ ।

Related Post