ਹੋਣ ਜਾ ਰਿਹਾ ਹੈ 'ਮਿਸ ਪੀਟੀਸੀ ਪੰਜਾਬੀ 2019' ਆਗਾਜ਼, ਸੋਮਵਾਰ ਰਾਤ 8 ਵਜੇ ਪੀਟੀਸੀ ਪੰਜਾਬੀ 'ਤੇ ਦੇਖੋ ਚੰਡੀਗੜ੍ਹ ਆਡੀਸ਼ਨ

By  Aaseen Khan September 5th 2019 01:39 PM -- Updated: September 9th 2019 12:06 PM

ਪੀਟੀਸੀ ਪੰਜਾਬੀ ਜਿਸ ਦੇ ਟੈਲੇਂਟ ਹੰਟ ਸ਼ੋਅਜ਼ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਆਪਣਾ ਹੁਨਰ ਦੁਨੀਆ ਅੱਗੇ ਰੱਖਣ ਲਈ ਇੱਕ ਵੱਡਾ ਮੰਚ ਦਿੰਦਾ ਹੈ। ਅਜਿਹਾ ਹੁਣ ਪੰਜਾਬੀ ਮੁਟਿਆਰਾਂ ਦਾ ਹੁਨਰ ਦੁਨੀਆ ਅੱਗੇ ਰੱਖਦਾ ਸ਼ੋਅ ਮਿਸ ਪੀਟੀਸੀ ਪੰਜਾਬੀ 2019 ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਆਡੀਸ਼ਨਾਂ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਕਿ 9 ਸਤੰਬਰ ਦਿਨ ਸੋਮਵਾਰ ਪੀਟੀਸੀ ਪੰਜਾਬੀ 'ਤੇ ਰਾਤ 8 ਵਜੇ ਦੇਖਣ ਨੂੰ ਮਿਲੇਗਾ।

ਹੋਰ ਵੇਖੋ : ਇੱਕ ਵਾਰ ਫਿਰ ਵਿਰਸੇ ਦੇ ਵਾਰਿਸ ਤਿੰਨ ਭਰਾ ਲੈ ਕੇ ਆ ਰਹੇ ਨੇ 'ਪੰਜਾਬੀ ਵਿਰਸਾ 2019'

ਇਹਨਾਂ ਆਡੀਸ਼ਨਾਂ ਦੌਰਾਨ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਦੀਆਂ ਖੂਬਸੂਰਤ ਮੁਟਿਆਰਾਂ ਦਾ ਹੁਨਰ। ਜੱਜ ਦੀ ਕੁਰਸੀ ਸੰਭਾਲ ਰਹੇ ਹਨ ਗੁਰਪ੍ਰੀਤ ਕੌਰ ਚੱਢਾ, ਦਿਲਜੋਤ ਅਤੇ ਬੌਬੀ ਲਾਇਲ ਜਿਹੜੇ ਪਰਖਣ ਉਹਨਾਂ ਮੁਟਿਆਰਾਂ ਨੂੰ ਜਿੰਨ੍ਹਾਂ ਅੰਦਰ ਹੋਵੇਗਾ ਮਿਸ ਪੀਟੀਸੀ ਪੰਜਾਬੀ ਬਣਨ ਦਾ ਹਰ ਇੱਕ ਗੁਣ ਅਤੇ ਅਦਾਵਾਂ। ਸੋ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ ਦੇ ਚੰਡੀਗੜ੍ਹ ਆਡੀਸ਼ਨ ਸਿਰਫ਼ ਪੀਟੀਸੀ ਪੰਜਾਬੀ 'ਤੇ।

Related Post