9 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਚੰਡੀਗੜ੍ਹ ਆਡੀਸ਼ਨ
Rupinder Kaler
September 7th 2019 04:19 PM --
Updated:
September 9th 2019 12:07 PM
ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ । 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਸ਼ੋਅ ਵਿੱਚ ਉਹਨਾਂ ਪੰਜਾਬੀ ਮੁਟਿਆਰਾਂ ਦੇ ਆਡੀਸ਼ਨ ਦਿਖਾਏ ਜਾਣਗੇ, ਜਿਹੜੀਆਂ ਕੁਝ ਕਰਨ ਦਾ ਜਜ਼ਬਾ ਰੱਖਦੀਆਂ ਹਨ । ਇਸ ਸ਼ੋਅ ਦੇ ਜ਼ਰੀਏ ਇਹਨਾਂ ਪੰਜਾਬੀ ਮੁਟਿਆਰਾਂ ਨੂੰ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਇੱਕ ਪਲੇਟਫਾਰਮ ਉਪਲੱਬਧ ਕਰਵਾਇਆ ਜਾਵੇਗਾ, ਜਿਸ ਤੋਂ ਇਹ ਉੱਚੀ ਉਡਾਰੀ ਭਰਕੇ ਆਪਣੇ ਸੁਫ਼ਨਿਆ ਨੂੰ ਪੂਰਾ ਕਰ ਸਕਣਗੀਆਂ ।