'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣ ਲਈ ਕੁੜੀਆਂ ਨੂੰ ਮਿਲ ਰਿਹਾ ਹੈ ਇੱਕ ਹੋਰ ਮੌਕਾ
Rupinder Kaler
July 17th 2019 11:33 AM --
Updated:
September 12th 2019 12:11 PM
ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸ ਪੀਟੀਸੀ ਪੰਜਾਬੀ-2019' ਲਈ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਕੁੜੀਆਂ ਦੇ ਆਡੀਸ਼ਨ ਲਏ ਗਏ ਸਨ । ਇਹਨਾਂ ਆਡੀਸ਼ਨਾਂ ਦੌਰਾਨ 'ਮਿਸ ਪੀਟੀਸੀ ਪੰਜਾਬੀ-2019' ਦੇ ਜੱਜਾਂ ਨੇ ਬਹੁਤ ਹੀ ਟੈਲੇਂਟ ਕੁੜੀਆਂ ਨੂੰ ਚੁਣਿਆ ਹੈ । ਪਰ ਇਸ ਸਭ ਦੇ ਚਲਦੇ ਪੀਟੀਸੀ ਨੈੱਟਵਰਕ ਉਹਨਾਂ ਕੁੜੀਆਂ ਲਈ ਇੱਕ ਹੋਰ ਮੌਕਾ ਲੈ ਕੇ ਆ ਰਿਹਾ ਹੈ ਜਿਹੜੀਆਂ 'ਮਿਸ ਪੀਟੀਸੀ ਪੰਜਾਬੀ-2019' ਦੇ ਮੁਕਾਬਲੇ ਵਿੱਚ ਹਿੱਸਾ ਤਾਂ ਲੈਣਾ ਚਾਹੁੰਦੀਆਂ ਹਨ, ਪਰ ਉਹ ਇਹ ਆਡੀਸ਼ਨ ਨਹੀਂ ਸਨ ਦੇ ਪਾਈਆਂ ।