‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਫਸਵਾਂ, ਸੋਮਵਾਰ ਤੋਂ ਦੇਖੋ ਸੈਮੀਫਾਈਨਲ ਰਾਊਂਡ

By  Rupinder Kaler October 5th 2019 01:32 PM

‘ਮਿਸ ਪੀਟੀਸੀ ਪੰਜਾਬੀ-2019’ ਦੇ ਸਟੂਡੀਓ ਰਾਊਂਡ ਵਿੱਚ ਮੁਟਿਆਰਾਂ ਦੇ ਵੱਖ ਵੱਖ ਹੁਨਰ ਨੂੰ ਪਰਖਿਆ ਗਿਆ ਹੈ । ਹਰ ਤਰ੍ਹਾਂ ਦੇ ਟਾਸਕ ਨੂੰ ਪਾਰ ਕਰਨ ਤੋਂ ਬਾਅਦ ਇਹ ਕੁੜੀਆਂ ‘ਮਿਸ ਪੀਟੀਸੀ ਪੰਜਾਬੀ-2019’ ਦੇ ਸੈਮੀ ਫਾਈਨਲ ਰਾਊਂਡ ਵਿੱਚ ਪਹੁੰਚ ਗਈਆਂ ਹਨ । ਸੈਮੀ ਫਾਈਨਲ ਰਾਊਂਡ ਵਿੱਚ ਇਹਨਾਂ ਕੁੜੀਆਂ ਨੂੰ ਹੋਰ ਵੀ ਔਖੇ ਟਾਸਕ  ਵਿੱਚੋਂ ਹੋ ਕੇ ਗੁਜ਼ਰਨਾ ਪਵੇਗਾ ਕਿਉਂਕਿ ਇਸ  ਰਾਊਂਡ ਵਿੱਚ  ਇਹਨਾਂ ਕੁੜੀਆਂ ਦੀ ਫਿਜੀਕਲ ਫਿੱਟਨੈੱਸ ਨੂੰ ਪਰਖਿਆ ਜਾਵੇਗਾ ।

ਇਹਨਾਂ ਨੂੰ ਵੱਖ ਵੱਖ ਫਿਜੀਕਲ ਚੈਲੇਂਜ ਦਿੱਤੇ ਜਾਣਗੇ । ਜਿਹੜੀਆਂ ਕੁੜੀਆਂ ਇਸ ਟਾਸਕ ਨੂੰ ਪੂਰਾ ਕਰਨਗੀਆਂ ਉੁਹ ਹੀ ਫਾਈਨਲ ਵਿੱਚ ਜਗ੍ਹਾ ਬਣਾ ਸਕਣਗੀਆਂ । ਇਸ ਟਾਸਕ ਨੂੰ ਕਿਹੜੀਆਂ ਕੁੜੀਆਂ ਪਾਰ ਕਰਦੀਆਂ ਹਨ, ਇਹ ਦੇਖਣ ਲਈ ਦੇਖੋ ਸੋਮਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

Related Post