Hichki Movie Review: ਹਰ ਕਿਸੀ ਦੀ ਜੁਬਾਨ ਤੇ ਲਗਾਮ ਲਗਾ ਦਿੱਤੀ ਹੈ ਰਾਣੀ ਦੀ ਹਿਚਕੀ ਨੇ

By  Gourav Kochhar March 23rd 2018 10:03 AM

ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਅੱਜ ਦੇਸ਼ਭਰ ਵਿਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ, ਸੁਪ੍ਰਿਆ ਪਿਲਗਾਂਵਕਰ, ਹਰਸ਼ ਮੇਅਰ, ਸਚਿਨ ਪਿਲਗਾਂਵਕਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।

ਕਹਾਣੀ

ਯਸ਼ਰਾਜ ਬੈਨਰ ਹੇਠ ਬਣੀ ਫਿਲਮ 'ਹਿਚਕੀ', ਹਾਲੀਵੁੱਡ ਫਿਲਮ 'ਫਰੰਟ ਆਫ ਦੀ ਕਲਾਸ' ਤੋਂ ਪ੍ਰੇਰਿਤ ਹੈ। ਫਿਲਮ ਦੀ ਕਹਾਣੀ ਨੈਨਾ ਮਾਥੂਰ (ਰਾਣੀ ਮੁਖਰਜੀ) ਤੋਂ ਸ਼ੁਰੂ ਹੁੰਦੀ ਹੈ, ਜਿਸਨੂੰ ਟਾਂਰੇਟ ਸਿਡਰੋਮ ਯਾਨੀ ਬੋਲਨ 'ਚ ਥੋੜੀ ਜਿਹੀ ਪ੍ਰੇਸ਼ਾਨੀ ਆਉਂਦੀ ਹੈ। ਇਸ ਕਾਰਨ ਉਸਨੂੰ ਅਧਿਆਪਕ ਦੀ ਨੋਕਰੀ ਮਿਲਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੰਤ ਉਸਨੂੰ ਇਕ ਸਕੂਲ 'ਚ ਨੋਕਰੀ ਮਿਲ ਹੀ ਜਾਂਦੀ ਹੈ। ਉੱਥੇ ਉਸਨੂੰ 14 ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਤਾਂ ਨੈਨਾ ਲੈ ਲੈਂਦੀ ਹੈ ਪਰ ਇਹ ਬੱਚੇ ਨੈਨਾ ਨੂੰ ਪ੍ਰਤੀ ਦਿਨ ਨਵੇਂ-ਨਵੇਂ ਤਰੀਕੇ ਨਾਲ ਪ੍ਰੇਸ਼ਾਨ ਕਰਦੇ ਹਨ। ਕੀ ਨੈਨਾ ਇਨ੍ਹਾਂ ਬੱਚਿਆਂ ਨੂੰ ਸੁਧਾਰ ਪਾਵੇਗੀ, ਕੀ ਇਹ ਬੱਚੇ ਨੈਨਾ ਨੂੰ ਇਕ ਚੰਗੀ ਅਧਿਆਪਕ ਸਾਬਤ ਕਰਨ 'ਚ ਮਦਦ ਕਰਨਗੇ, ਸਕੂਲ 'ਚ ਪ੍ਰਿੰਸੀਪਲ ਦਾ ਰਵਈਆ ਕਿਹੋ ਜਿਹਾ ਹੁੰਦਾ ਹੈ? ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

Rani Mukerji - Movie Review

ਅਦਾਕਾਰੀ

4 ਸਾਲ ਬਾਅਦ ਰਾਣੀ ਮੁਖਰਜੀ ਨੇ ਫਿਲਮ 'ਹਿਚਕੀ' ਨਾਲ ਪਰਦੇ 'ਤੇ ਵਾਪਸੀ ਕੀਤੀ ਹੈ। ਪੂਰੀ ਫਿਲਮ ਰਾਣੀ ਦੇ ਅਭਿਨੈ 'ਤੇ ਟਿੱਕੀ ਹੈ। ਉਸਨੇ ਆਪਣੇ ਕਿਰਦਾਰ ਨੂੰ ਖੂਬ ਚੰਗੀ ਤਰ੍ਹਾਂ ਨਿਭਾਇਆ ਹੈ। ਸਚਿਨ ਅਤੇ ਪ੍ਰਿਆ ਨੇ ਰਾਣੀ ਦੇ ਮਾਤਾ-ਪਿਤਾ ਦਾ ਕਿਰਦਾਰ ਨਿਭਾਇਆ ਹੈ। ਉੱਥੇ ਹੀ ਰਾਣੀ ਦੇ ਭਰਾ ਦੇ ਕਿਰਦਾਰ 'ਚ ਹੁਸੈਨ ਦਲਾਲ ਨਜ਼ਰ ਆਏ ਹਨ।

ਮਿਊਜ਼ਿਕ

ਫਿਲਮ ਦਾ ਮਿਊਜ਼ਿਕ ਠੀਕ-ਠਾਕ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਇਸਦਾ ਇਕ ਗੀਤ ਸਾਹਮਣੇ ਆਇਆ ਸੀ ਜਿਸ ਨੂੰ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਸੀ।

Related Post