'ਮਿਸਟਰ ਪੰਜਾਬ 2019' ਦੇ ਆਡੀਸ਼ਨ ਨੂੰ ਲੈ ਕੇ ਜਲੰਧਰ 'ਚ ਨੌਜਵਾਨਾਂ 'ਚ ਖ਼ਾਸ ਉਤਸ਼ਾਹ 

By  Rupinder Kaler July 10th 2019 10:58 AM -- Updated: July 24th 2019 05:02 PM

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ 2019' ਦਾ ਕਾਰਵਾਂ ਹਰ ਦਿਨ ਅੱਗੇ ਵੱਧਦਾ ਜਾ ਰਿਹਾ ਹੈ । ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਆਡੀਸ਼ਨ ਤੋਂ ਬਾਅਦ ਜਲੰਧਰ ਦੇ ਯੂਈ-2 ਪਰਾਥਪੁਰਾ ਰੋਡ 'ਤੇ ਸਥਿਤ ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ ਵਿੱਚ ਮੈਗਾ ਐਡੀਸ਼ਨ ਸਵੇਰ ਦੇ 9.੦੦ ਵਜੇ ਤੋਂ ਚੱਲ ਰਹੇ ਹਨ ।

https://www.instagram.com/p/BzuJ8Calmng/

ਸਵੇਰ ਤੋਂ ਹੀ ਪੰਜਾਬੀ ਗੱਭਰੂਆਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ । ਇਸ ਸ਼ੋਅ ਵਿੱਚ ਹਿੱਸਾ ਲੈ ਆਏ ਗੱਭਰੂਆਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਸ਼ੋਅ ਵਿੱਚੋਂ ਜੋ ਵੀ ਨੌਜਵਾਨ ਮਿਸਟਰ ਪੰਜਾਬ-2019 ਵਿੱਚ ਬਣ ਕੇ ਨਿਕਲੇਗਾ ਉਸ ਦੀ ਜ਼ਿੰਦਗੀ ਬਦਲ ਜਾਵੇਗੀ । ਇਸ ਸ਼ੋਅ ਵਿੱਚ ਜਿੱਤਣ ਵਾਲੇ ਨੌਜਵਾਨਾਂ ਨੂੰ ਆਪਣਾ ਟੈਲੇਂਟ ਦਿਖਾਉਣ ਦੇ ਨਵੇਂ ਮੌਕੇ ਮਿਲਣਗੇ ।

https://www.instagram.com/p/BzuQbfCFVOL/

ਜਿਹੜੇ ਗੱਭਰੂ 'ਮਿਸਟਰ ਪੰਜਾਬ-2019' 'ਚ ਹਿੱਸਾ ਲੈਣਾ ਚਾਹੁੰਦੇ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ।

https://www.instagram.com/p/BzmqnFQF_pF/

Related Post