ਅੱਜ ਰਾਤ ਮਿਸਟਰ ਪੰਜਾਬ 2019 ਦੇ ਮੈਗਾ ਆਡੀਸ਼ਨ 'ਚ ਦੇਖੋ ਕਿਹੜੇ ਗੱਭਰੂ ਨੇ ਮਾਰੀ ਬਾਜ਼ੀ, ਕਿਸ ਨੂੰ ਮਿਲੀ ਨਿਰਾਸ਼ਾ

By  Aaseen Khan July 30th 2019 01:38 PM

ਪੀਟੀਸੀ ਪੰਜਾਬੀ ਵੱਲੋਂ ਚਲਾਏ ਸ਼ੋਅ ਹਰ ਵਾਰ ਬਹੁਤ ਹੀ ਬਿਹਤਰੀਨ ਸਿਤਾਰੇ ਦਰਸ਼ਕਾਂ ਅੱਗੇ ਲੈ ਕੇ ਆਉਂਦੇ ਹਨ। ਅਜਿਹਾ ਹੀ ਸ਼ੋਅ ਹੈ ਮਿਸਟਰ ਪੰਜਾਬ ਜਿਹੜਾ ਪੰਜਾਬੀ ਗੱਭਰੂਆਂ ਨੂੰ ਅਜਿਹਾ ਮੰਚ ਦਿੰਦਾ ਹੈ ਜਿੱਥੇ ਉਹ ਆਪਣੀ ਕਲਾ 'ਤੇ ਹੁਨਰ ਦੇ ਦਮ 'ਤੇ ਅੱਗੇ ਆਉਂਦੇ ਹਨ। ਮਿਸਟਰ ਪੰਜਾਬ 2019 ਦਾ ਸਿਲਸਿਲਾ ਜੋ ਕਿ ਲਗਾਤਾਰ ਜਾਰੀ ਹੈ ,ਜਿਹੜਾ ਕਿ ਹੁਣ ਮੈਗਾ ਆਡੀਸ਼ਨਾਂ ਤੱਕ ਪਹੁੰਚ ਚੁੱਕਿਆ ਹੈ। ਪੰਜਾਬ ਦੇ ਕੋਨੇ ਕੋਨੇ 'ਚੋਂ ਚੁਣੇ ਮੁੰਡਿਆਂ ਦਾ ਦਮ ਹੁਣ ਮੈਗਾ ਆਡੀਸ਼ਨ 'ਚ ਦੇਖਣ ਨੂੰ ਮਿਲਣ ਵਾਲਾ ਹੈ। ਮੈਗਾ ਆਡੀਸ਼ਨ ਦਾ ਖ਼ਾਸ ਪ੍ਰੋਗਰਾਮ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ।

ਦੇਖਣਾ ਹੋਵੇਗਾ ਕਿਸ ਨੌਜਵਾਨ 'ਚ ਹੈ ਮਿਸਟਰ ਪੰਜਾਬ ਬਣਨ ਦੀਆਂ ਉਹ ਸਾਰੀਆਂ ਖੂਬੀਆਂ ਹਨ ਜਿਹੜੀਆਂ ਸਾਡੇ ਜੱਜਜ਼ ਨੂੰ ਭਾਅ ਸਕਣ। ਕੌਣ ਜਾਂਦਾ ਹੈ ਅੱਗੇ ਤੇ ਕਿਸ ਦੇ ਹੱਥ ਲੱਗਦੀ ਹੈ ਨਿਰਾਸ਼ਾ ਅੱਜ ਰਾਤ ਸਭ ਸਾਫ਼ ਹੋ ਜਾਵੇਗਾ। ਸੋ ਦੇਖਣਾ ਨਾਂ ਭੁੱਲਣਾ ਮਿਸਟਰ ਪੰਜਾਬ 2019 ਦਾ ਮੈਗਾ ਆਡੀਸ਼ਨ ਰਾਊਂਡ ਸਿਰਫ਼ ਪੀਟੀਸੀ ਪੰਜਾਬੀ 'ਤੇ।

Related Post