ਪੰਜਾਬੀ ਗੱਭਰੂਆਂ ਦੇ ਭੰਗੜੇ ਨੇ ਕਿਸ ਤਰ੍ਹਾਂ ਕੀਲੇ 'ਮਿਸਟਰ ਪੰਜਾਬ-2019' ਦੇ ਜੱਜ, ਦੇਖੋ ਸਟੂਡੀਓ ਰਾਊਂਡ 

By  Rupinder Kaler August 8th 2019 12:52 PM

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਆਪਣੇ ਅਗਲੇ ਪੜਾਵਾਂ ਵੱਲ ਵੱਧਦਾ ਜਾ ਰਿਹਾ ਹੈ । ਇਸ ਸ਼ੋਅ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ, ਇਸ ਰਾਊਂਡ ਵਿੱਚ ਹੁਣ ਡਾਂਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ । ਇਸ ਮੁਕਾਬਲੇ ਵਿੱਚ ਕੁਝ ਮੁੰਡਿਆਂ ਦੇ ਭੰਗੜੇ ਦੇ  ਸਟੱੈਪ ਏਨੇਂ ਕੁ ਲਾਜ਼ੁਆਬ ਸਨ ਕਿ ਸ਼ੋਅ ਦਾ ਹਰ ਜੱਜ ਇਹਨਾਂ ਨੂੰ ਦੇਖਕੇ ਦੰਗ  ਰਹਿ ਗਿਆ ।

ਕੁਝ ਦੀ ਤਾਂ ਜੱਜਾਂ ਨੇ ਤਾਰੀਫ ਵੀ ਕੀਤੀ । ਇਹ ਗੱਭਰੂ ਇੱਕ ਦੂਜੇ ਨੂੰ ਪੂਰੀ ਟੱਕਰ ਦੇ ਰਹੇ ਹਨ, ਜਿਸ ਕਰਕੇ ਮੁਕਾਬਲਾ ਹੋਰ ਵੀ ਫਸਵਾਂ ਹੋ ਗਿਆ ਹੈ । ਪਰ ਏਨੇਂ ਟੈਲੇਂਟ ਦੇ ਬਾਵਜੂਦ ਕੋਈ ਇੱਕ ਹੀ ਇਸ ਸ਼ੋਅ ਵਿੱਚ ਬਾਜ਼ੀ ਮਾਰੇਗਾ ।

ਡਾਂਸ ਮੁਕਾਬਲੇ ਵਿੱਚ ਕਿਹੜਾ ਗੱਭਰੂ ਕਿਸ ਨੂੰ ਪਛਾੜਦਾ ਹੈ ਇਹ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਦਾ ਸਟੂਡੀਓ ਰਾਊਂਡ 8 ਅਗਸਤ ਨੂੰ ਰਾਤ 8.3੦ ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ । ਇਸ ਸ਼ੋਅ ਨੂੰ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ । ਇਸ ਸ਼ੋਅ ਦੇ ਜ਼ਰੀਏ ਪੀਟੀਸੀ ਪੰਜਾਬੀ ਉਹਨਾਂ ਮੁੰਡਿਆਂ ਨੂੰ ਵੱਡਾ ਪਲੇਟਫਾਰਮ ਦਿੰਦਾ ਹੈ ਜਿਹੜੇ ਕੁਝ ਕਰਨਾ ਚਾਹੁੰਦੇ ਹਨ ।

Related Post