ਕਈ ਬਿਮਾਰੀਆਂ ਨੂੰ ਦੂਰ ਕਰਦੇ ਹਨ ਮੁਨੱਕੇ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler February 4th 2021 04:35 PM

ਆਯੁਰਵੇਦ ਵਿੱਚ ਮੁਨੱਕੇ ਖ਼ਾਸ ਥਾਂ ਰੱਖਦੇ ਹਨ ।ਮੁਨੱਕੇ ਉਹ ਚੀਜ਼ ਹਨ ਜਿਸ ਨਾਲ ਤੁਸੀਂ ਇੱਕ ਚੁਟਕੀ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ। ਜੇ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਪੰਜ ਤੋਂ ਛੇ ਮੁਨੱਕੇ ਖਾਣ ਲਈ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ ਤੇ ਉਹ ਵਾਰ-ਵਾਰ ਬਿਮਾਰ ਨਹੀਂ ਹੋਣਗੇ।

ਹੋਰ ਪੜ੍ਹੋ :

ਕਿਸਾਨ ਅੰਦੋਲਨ ਨੇ ਬਦਲੀ ਲੋਕਾਂ ਦੀ ਸੋਚ ਵਿਆਹ ਵਾਲੇ ਕਾਰਡਾਂ ’ਤੇ ਛੱਪਣ ਲੱਗੇ ਹਲ ਤੇ ਟਰੈਕਟਰ

ਹੇਮਾ ਮਾਲਿਨੀ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਸ ‘ਤੇ ਦਿੱਤਾ ਪ੍ਰਤੀਕਰਮ

 

ਗਲੇ ਦੀ ਖਰਾਸ਼ ਜਾਂ ਖੁਸ਼ਕੀ ਲਈ ਵੀ ਮੁਨੱਕਾ ਬਹੁਤ ਫਾਇਦੇਮੰਦ ਹੈ। ਮੁਨੱਕੇ ਨੂੰ ਭਿਉਂ ਕੇ ਖਾਣਾ ਲਾਭਕਾਰੀ ਹੁੰਦਾ ਹੈ। ਮੁਨੱਕੇ ਵਿੱਚ ਐਂਟੀ-ਬੈਕਟੀਰੀਆ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ ।

ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਮੁਨੱਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਪੇਟ ਦੀ ਪਾਚਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦਗਾਰ ਹਨ। ਇਸ ਦੇ ਹੋਰ ਵੀ ਕਈ ਫਾਇਦੇ ਹਨ ਜਿਨ੍ਹਾਂ ਦੀ ਜਾਣਕਾਰੀ ਆਯੁਰਵੇਦ ਵਿੱਚ ਦਿੱਤੀ ਗਈ ਹੈ ।

Related Post