ਜ਼ੁਕਾਮ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ

By  Shaminder January 7th 2022 10:00 AM -- Updated: January 7th 2022 10:02 AM

ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਅਜਿਹੇ ‘ਚ ਲੋਕ ਇਮਿਊਨਿਟੀ ਵਧਾਉਣ ਲਈ ਕਈ ਵਧੀਆ ਖੁਰਾਕ ਲੈ ਰਹੇ ਹਨ । ਸਰਦੀਆਂ ‘ਚ ਉਂਝ ਵੀ ਖੰਘ ਅਤੇ ਬੀਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ । ਬਾਹਰ ਦਾ ਖਾਣਾ (Food) ਕਈ ਵਾਰ ਮੁਸ਼ਕਿਲ ਦਾ ਕਾਰਨ ਬਣ ਸਕਦਾ ਹੈ । ਇਸ ਲਈ ਮਹਾਮਾਰੀ ਦੇ ਦੌਰ ‘ਚ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰ ‘ਚ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ । ਤੁਸੀਂ ਵੀ ਮਹਾਮਾਰੀ ਦੇ ਇਸ ਸਮੇਂ ‘ਚ ਆਪਣੀ ਖੁਰਾਕ ‘ਚ ਕੁਝ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੀ ਇਮਿਊੁਨਿਟੀ ਵਧਾ ਸਕਦੇ ਹੋ ।

ghee,, image From google

ਹੋਰ ਪੜ੍ਹੋ : ਅਨੁਪਮ ਖੇਰ ਦੀ ਭਤੀਜੀ ਦੇ ਵਿਆਹ ‘ਚ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਖੋਲ੍ਹੇ ਪੋਤੇ ਦੇ ਕਈ ਰਾਜ਼

ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਦੇ ਲਈ ਡਰਾਈ ਫਰੂਟ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਜਿਸ ‘ਚ ਅਖਰੋਟ ਵੀ ਬੱਚਿਆਂ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੋਜ਼ਾਨਾ ਬਦਾਮ, ਕਾਜੂ, ਅੰਜੀਰ ਅਤੇ ਅਖਰੋਟ ਖਾਣੇ ਚਾਹੀਦੇ ਹਨ। ਦਿਮਾਗ ਦੇ ਵਿਕਾਸ ਲਈ ਬਦਾਮ ਅਤੇ ਅਖਰੋਟ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਜਾਂਦਾ ਹੈ। ਅਖਰੋਟ ਖਾਣ ਨਾਲ ਬੱਚਿਆਂ ਨੂੰ ਊਰਜਾ ਮਿਲਦੀ ਹੈ।

raw milk image From google

ਇਸ ਨਾਲ ਸਰੀਰਕ ਵਿਕਾਸ 'ਚ ਮਦਦ ਮਿਲਦੀ ਹੈ। ਬੱਚਿਆਂ ਦੀ ਖੁਰਾਕ 'ਚ ਰੋਜ਼ਾਨਾ ਅਖਰੋਟ ਜ਼ਰੂਰ ਸ਼ਾਮਲ ਕਰੋ। ਦੇਸੀ ਘਿਓ ਦਾ ਇਸਤੇਮਾਲ ਵੀ ਸਰੀਰਕ ਮਜ਼ਬੂਤੀ ਪ੍ਰਦਾਨ ਕਰਦਾ ਹੈ । ਇਸ ਲਈ ਆਪਣੀ ਖੁਰਾਕ ‘ਚ ਇਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਇਸ ‘ਚ ਚਰਬੀ ਤੋਂ ਇਲਾਵਾ ਐਂਟੀਫੰਗਲ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਅੱਖਾਂ, ਇਮਿਊਨਿਟੀ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਘਿਓ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਘਿਓ 'ਚ ਫੈਟੀ ਐਸਿਡ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਤੋਂ ਇਲਾਵਾ ਆਪਣੀ ਖੁਰਾਕ ‘ਚ ਦੁੱਧ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ । ਦੁੱੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨੇ ਚਾਹੀਦੇ ਹਨ ।

 

Related Post