“ਗਾਚਣੀ ਦਾ ਲੇਪ” ਹੋਏਗਾ, ਸੁਕਸ਼ਿੰਦਰ ਸ਼ਿੰਦਾ ਦੇ ਆਉਣ ਵਾਲੇ ਗੀਤ ਦਾ ਸਿਰਲੇਖ

By  Gulshan Kumar February 15th 2018 12:52 PM -- Updated: February 15th 2018 12:53 PM

1993 ਵਿਚ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸੁਕਸ਼ਿੰਦਰ ਸਿੰਘ ਭੁੱਲਰ ਉਰਫ਼ ਸੁਕਸ਼ਿੰਦਰ ਸ਼ਿੰਦਾ ਹੁਣ ਤਕ 200 ਤੋਂ ਵੀ ਜ਼ਿਆਦਾ ਮਿਉਜ਼ਿਕ ਐਲਬਮਸ ਕਰ ਚੁੱਕੇ ਨੇ | ਆਪਣੇ ਮਿਉਜ਼ਿਕ, ਗੀਤਕਾਰੀ ਤੇ ਗਾਇਕੀ ਲਈ ਜਾਣੇ ਜਾਂਦੇ ਸੁਕਸ਼ਿੰਦਰ ਸ਼ਿੰਦਾ ਦੇ ਚਾਹੁਣ ਵਾਲੇ ਅੱਜ ਪੂਰੀ ਦੁਨੀਆਂ ਵਿਚ ਹਨ|

ਸੁਕਸ਼ਿੰਦਰ ਸ਼ਿੰਦਾ Sukshinder Shinda ਦੀ ਗਾਇਕੀ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਹਮੇਸ਼ਾ ਕੁਛ ਨਾ ਕੁਛ ਨਵਾਂ ਕਰਦੇ ਰਹਿੰਦੇ ਨੇ| ਕਦੇ ਉਹ ਹਿਪ ਹੋਪ ਵਾਲਾ ਗੀਤ ਕਰਦੇ ਨੇ, ਕਦੇ ਭੰਗੜੇ ਵਾਲਾ, ਤੇ ਕਦੀ ਪੰਜਾਬੀ ਅਮੀਰ ਸਭਿਆਚਾਰ ਦੀ ਬਾਤ ਪਾਉਂਦਾ ਗੀਤ ਉਹ ਲੈ ਕੇ ਆਉਂਦੇ ਨੇ| ਹੁਣ ਵੀ ਉਹ ਕੁਛ ਨਵਾਂ ਕਰਨ ਦੇ ਇਰਾਦੇ ਨਾਲ ਉਹ ਆਏ ਨੇ| ਉਹਨਾਂ ਦੇ ਨਵੇਂ ਆਉਣ ਵਾਲੇ ਗਾਣੇ ਦਾ ਪੋਸਟਰ ਲੌਂਚ ਹੋਇਆ ਹੈ, ਜਿਸ ਦਾ ਨਾਮ ਹੈ “ਗਾਚਣੀ ਦਾ ਲੇਪ”| ਪੋਸਟਰ ਬਹੁਤ ਹੀ ਦਿਲਖਿਚਵਾਂ ਹੈ| ਜੋ ਰੀਲੀਜ਼ ਹੁੰਦੇ ਹੀ ਬਹੁੱਤ ਚਰਚਾ ਚ ਆ ਗਿਆ ਹੈ| ਹੁਣ ਬੱਸ ਇੰਤਜ਼ਾਰ ਹੈ ਇਸ ਗਾਣੇ ਦੇ ਰੀਲੀਜ਼ ਹੋਣ ਦਾ|

sukshinder shinda

Related Post