ਗੁਰੀ ਦੀ ਐਲਬਮ 26 ਦਾ ਦੂਜਾ ਗੀਤ ਤਿਆਰ ਹੈ, ਵੇਖੋ ਪਹਿਲੀ ਝੱਲਕ

By  Gourav Kochhar February 20th 2018 07:39 AM

2018 ਦੀ ਸ਼ੁਰੂਆਤ ਤੋਂ ਹੀ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ | ਜ਼ਯਾਦਾ ਤਰ ਗਾਇਕਾਂ ਨੇ ਪੂਰੇ ਸਾਲ ਦੌਰਾਨ ਆਪਣੇ ਸਰੋਤਿਆਂ ਨੂੰ ਵਧੀਆ ਸੰਗੀਤ ਦੇਣ ਦੀ ਆਪਣੀ ਯੋਜਨਾਵਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ | ਇਕ ਅਜਿਹੇ ਗਾਇਕ, ਗੁਰਿ ਨੇ ਹਰ ਮਹੀਨੇ ਦੀ 26 ਤਾਰੀਖ ਨੂੰ ਆਪਣੇ ਗੀਤਾਂ ਨੂੰ ਜਾਰੀ ਕਰਣ ਦਾ ਐਲਾਨ ਕਰ ਦਿੱਤਾ ਹੈ | ਤੇ ਗੁਰਿ ਦੇ ਫੈਨਸ ਬੇਸਬਰੀ ਨਾਲ 26 ਫਰਵਰੀ ਦਾ ਇੰਤਜ਼ਾਰ ਕਰ ਰਹੇ ਨੇ | ਤੇ ਫਿਰ ਗੁਰੀ Guri ਦੇ ਫੈਨਸ ਨੂੰ ਅਸੀਂ ਦੱਸ ਦੇਈਏ ਕਿ ਇਸ ਮਹੀਨੇ ਦੀ 26 ਤਾਰੀਖ ਨੂੰ ਤੁਹਾਡਾ ਪਸੰਦੀਦਾ ਗਾਇਕ ਕਿ ਲੈ ਕੇ ਆ ਰਿਹਾ ਹੈ | ਆਪਣੇ ਪਿਛਲੇ ਟਰੈਕ 'ਪਬਲਿਸਿਟੀ' ਦੀ ਵੱਡੀ ਸੁਫਲਤਾ ਤੋਂ ਬਾਅਦ, ਗੁਰੀ ਆਪਣੇ ਅਭਿਲਾਸ਼ੀ ਐਲਬਮ 'ਮਿਲ ਲੋ ਨਾ' ਨਾਲ ਤਿਆਰ ਹੈ |

ਉਨ੍ਹਾਂ ਦਾ ਆਗਾਮੀ ਗੀਤ ਸੁਖ-ਈ ਮਿਊਜ਼ਿਕਲ ਡਾਕਟਰਜ਼ ਦੁਆਰਾ ਰਚਿਆ ਗਿਆ ਹੈ ਅਤੇ ਬੋਲ ਬਹੁਮੁਖੀ ਗੀਤਕਾਰ, ਜਾਨੀ ਦੁਆਰਾ ਲਿਖੇ ਗਏ ਹਨ |'ਮਿਲ ਲੋ ਨਾ Mil Lo Na' ਦੇ ਵੀਡੀਓ ਦਾ ਨਿਰਮਾਣ ਸੱਤੀ ਢਿਲੋਂ ਦੁਆਰਾ ਕੀਤਾ ਗਿਆ ਹੈ ਅਤੇ ਗਾਣੇ ਵਿਚ ਸਾਨੂੰ ਗੁਰਿ ਦੇ ਨਾਲ ਸੁਖ-ਈ ਅਤੇ ਕ੍ਰਿਤੀਕਾ ਨੇਗੀ ਵੀ ਦੇਖਣਗੇ | ਗੀਤ ਨੂੰ ਐਮ.ਪੀ. 3 ਅਤੇ ਜੀ.ਕੇ. ਡਿਜੀਟਲ ਦੇ ਬੈਨਰਾਂ ਦੇ ਅਧੀਨ ਜਾਰੀ ਕੀਤੇ ਜਾਏਗਾ |

ਗੀਤ ਤੇ ਪੋਸਟਰ ਨੂੰ ਗੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ, ਦੇਖੋ ਉਸਦੀ ਇਕ ਝਲਕ :

'ਪਬਲਿਸਿਟੀ' ਦੀ ਸੁਫਲਤਾ ਤੋਂ ਬਾਅਦ, ਗੁਰਿ ਦੇ ਫੈਨਸ ਬੇਸਬਰੀ ਨਾਲ ਉਨ੍ਹਾਂ ਦੇ ਅਗਲੇ ਗੀਤ ਲਈ ਇੰਤਜ਼ਾਰ ਕਰ ਰਹੇ ਹਨ | ਤੇ ਉੱਮੀਦ ਕੀਤੀ ਜਾ ਰਹੀ ਹੈ ਕਿ ਜਾਨੀ ਤੇ ਸੁਖ-ਈ ਦਾ ਨਾਮ ਜੁੜਨ ਤੋਂ ਬਾਅਦ ਤਾਂ ਇਹ ਗੀਤ ਚਾਰਟਬੱਸਟਰ ਹੋਣਾ ਹੀ ਹੈ | 'ਮਿਲ ਲੋ ਨਾ' ਦੇ ਪੋਸਟਰ ਨੂੰ ਗਾਣੇ ਦੇ ਸੰਗੀਤ ਨਿਰਦੇਸ਼ਕ ਦੁਆਰਾ ਵੀ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਗਿਆ | ਸੁਖ-ਈ ਨੇ ਇਹ ਖੁਲਾਸਾ ਕੀਤਾ ਕਿ ਇਹ ਸੱਤੀ ਢਿੱਲੋਂ ਨਾਲ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਹੋਵੇਗਾ |

Guri 26 Album Songs

ਦਸ ਦੇਈਏ ਕਿ ਗੀਤ ਦਾ ਟੀਜ਼ਰ ਅਜੇ ਬਣ ਰਿਹਾ ਹੈ ਅਤੇ ਛੇਤੀ ਹੀ ਰਿਲੀਜ਼ ਕੀਤਾ ਜਾਵੇਗਾ | ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਪਣੇ ਪਿਛਲੇ ਗੀਤ ਦੀ ਤਰਾਂ, ਗੁਰਿ ਇਸ ਵਾਰ ਵੀ ਹਾਈ ਬੀਟ ਦਾ ਗਾਣਾ ਲੈ ਕ ਆ ਰਹੇ ਹਨ ਜਾਂ ਇਸ ਵਾਰ ਉਨ੍ਹਾਂ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ | ਅਸੀਂ ਜਲਦ ਤੁਹਾਡੇ ਨਾਲ ਇਹ ਖ਼ਬਰ ਵੀ ਸਾਂਝਾ ਕਰਾਂਗੇ | ਤਦ ਤਕ ਇੰਤਜ਼ਾਰ ਕਰੋ |

Guri 26 Album Songs

Related Post