ਪ੍ਰਿਯੰਕਾ ਅਤੇ ਨਿਕ ਮਨਾ ਰਹੇ ਨੇ ਹਨੀਮੂਨ ,ਨਿਕ ਨੇ ਵੀ ਸਾਂਝਾ ਕੀਤਾ ਵੀਡਿਓ

By  Shaminder December 11th 2018 03:31 PM -- Updated: December 11th 2018 03:45 PM

ਮੁਕੇਸ਼ ਅੰਬਾਨੀ ਦੀ ਧੀ ਦੀ ਪ੍ਰੀ ਵੈਡਿੰਗ ਦਾ ਸਮਾਰੋਹ ਅਟੈਂਡ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਹਨੀਮੂਨ ਮਨਾ ਰਹੀ ਹੈ ।ਦੋਵੇਂ ਓਮਾਨ 'ਚ ਹਨੀਮੂਨ ਇੰਜਵਾਏ ਕਰ ਰਹੇ ਹਨ । ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ।ਇਸ ਫੋਟੋ 'ਚ ਉਨਾਂ ਨੇ ਸਮੁੰਦਰ ਕਿਨਾਰੇ ਰੇਤ 'ਤੇ ਨਿਕ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਿਲ ਬਣਾਇਆ ਹੈ ਅਤੇ ਦੋਨਾਂ ਦਾ ਨਾਂਅ ਲਿਖਿਆ ਹੈ ।

ਹੋਰ ਵੇਖੋ :ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ

https://www.instagram.com/p/BrPTXeNHo3g/

ਉੱਥੇ ਹੀ ਨਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ 'ਚ ਇਹ ਕਪਲ ਫਿਲਮ ਵੇਖ ਰਿਹਾ ਹੈ । ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਹਨੀਮੂਨ ਤੋਂ ਵਾਪਸ ਆ ਕੇ ਆਪਣੀ ਫਿਲਮ 'ਦਾ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ  ਪੂਰੀ ਕਰੇਗੀ ।

https://www.instagram.com/p/BrN_7zQFqQB/

ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਉਹ ਮੁੜ ਤੋਂ ਸਤਾਈ ਦਸੰਬਰ ਨੂੰ ਆਪਣੇ ਪਤੀ ਨਾਲ ਜਾਏਗੀ ਅਤੇ ਜਨਵਰੀ ਦੇ ਪਹਿਲੇ ਹਫਤੇ ਵਾਪਸ ਆ ਜਾਏਗੀ । ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਪ੍ਰਿਯੰਕਾ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਦਾ ਪ੍ਰਬੰਧ ਵੀ ਕਰੇਗੀ ।ਇਹ ਰਿਸੈਪਸ਼ਨ ਪੰਦਰਾਂ ਅਤੇ ਸੋਲਾਂ ਦਸੰਬਰ ਨੂੰ ਹੋ ਸਕਦੀ ਹੈ ।

ਇੰਟਰਨੈਸ਼ਨਲ ਮੈਗਜ਼ੀਨ ਪੀਪੁਲਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਪ੍ਰਿਯੰਕਾ ਨੇ ਦੱਸਿਆ ਸੀ ਕਿ 'ਵਿਆਹ ਤੋਂ ਪਹਿਲਾਂ ਉਹ ਬਹੁਤ ਜਿਆਦਾ ਡਰੀ ਅਤੇ ਘਬਰਾਈ ਹੋਈ ਸੀ ,ਪਰ ਜਦੋਂ ਮੈਂ ਨਿਕ ਨੂੰ ਵੇਖਿਆ ਤਾਂ ਮੇਰਾ ਡਰ ਗਾਇਬ ਹੋ ਗਿਆ ਸੀ'।

Related Post