ਜਲਜੀਰਾ ਪੀਣ ਵਿੱਚ ਸਵਾਦ ਹੀ ਨਹੀਂ ਹੁੰਦਾ ਇਸ ਦੇ ਹੋਰ ਵੀ ਕਈ ਫਾਇਦੇ ਹਨ

By  Rupinder Kaler June 8th 2021 05:47 PM

ਜਲਜੀਰਾ ਪਾਣੀ ਸਰੀਰ ਦੇ ਇਮਿਊਨ ਸਿਸਟਮ ਨੂੰ ਠੀਕ ਰਖਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪਾਣੀ ਭਾਰ ਘਟਾਉਣ ਲਈ ਮਦਦਗਾਰ ਹੈ। ਜਲਜੀਰਾ ਪੀਣ ਦਾ ਰੋਜ਼ਾਨਾ ਸੇਵਨ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹੋਵੇਗਾ ਨਾਲ ਹੀ ਖ਼ੂਨ ਦੀ ਕਮੀ ਦੂਰ ਹੋਵੇਗੀ। ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ।

ਹੋਰ ਪੜ੍ਹੋ :

ਅਦਾਕਾਰ ਸੁਨੀਲ ਸ਼ੈੱਟੀ ਕੋਰੋਨਾ ਮਰੀਜ਼ਾਂ ਦੀ ਕਰਨਗੇ ਮਦਦ, ਦਵਾਈਆਂ ਕਰਵਾਉਣਗੇ ਉਪਲਬਧ

ਇਸ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਤੁਰਤ ਊਰਜਾ ਮਿਲਦੀ ਹੈ।ਜਲਜੀਰਾ ਭਾਰ ਘਟਾਉਣ ਲਈ ਮਦਦਗਾਰ ਹੈ। ਜਲਜੀਰੇ ਵਿਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿਜ਼ ਪਦਾਰਥਾਂ ਨੂੰ ਬਾਹਰ ਕਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ। ਜਲਜੀਰਾ ਨੂੰ ਪੀਣ ਨਾਲ ਸਰੀਰ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ।

ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜਲਜੀਰੇ ਵਿਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਮਿਲਦੀ ਹੈ। ਜਲਜੀਰਾ ਪੀਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਗਰਮੀ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਆਂਤੜੀਆਂ ਨੂੰ ਠੀਕ ਰਖਦਾ ਹੈ।

Related Post