ਇਸ ਕੁੜੀ ਦੀ ਪ੍ਰਫਾਰਮੈਂਸ ਦੇਖ ਕੇ ਰੋ ਪਈ ਅਦਾਕਾਰਾ ਨਿਸ਼ਾ ਬਾਨੋ, ਨਿੱਜੀ ਜ਼ਿੰਦਗੀ ਦੇ ਖੱਟੇ ਮਿੱਠੇ ਪਲ ਆਏ ਯਾਦ

By  Rupinder Kaler September 30th 2019 01:26 PM

‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਪੜਾਅ ਦਰ ਪੜਾਅ ਸਖਤ ਹੁੰਦਾ ਜਾ ਰਿਹਾ ਹੈ । ਸਟੂਡੀਓ ਰਾਊਂਡ ਹੋਏ ਡਾਂਸ ਮੁਕਾਬਲੇ ਵਿੱਚੋਂ ਕੁਝ ਕੁੜੀਆਂ ਦੀ ਪ੍ਰਫਾਰਮੈਂਸ ਵਧੀਆ ਨਹੀਂ ਰਹੀ ਜਿਸ ਕਰਕੇ ‘ਮਿਸ ਪੀਟੀਸੀ ਪੰਜਾਬੀ-2019’ ਦੇ ਮੁਕਾਬਲੇ ਵਿੱਚੋਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ । ਡਾਂਸ ਦੇ ਮੁਕਾਬਲਿਆਂ ਤੋਂ ਬਾਅਦ ਹੁਣ ਸਟੂਡੀਓ ਰਾਉਂਡ ਵਿੱਚ ਹੁਣ ਇਹਨਾਂ ਮੁਟਿਆਰਾਂ ਦਾ ਅਦਾਕਾਰੀ ਦਾ ਹੁਨਰ ਪਰਖਿਆ ਜਾ ਰਿਹਾ ਹੈ ।

ਅੱਜ ਦੇ ਐਪੀਸੋਡ ਦੀ ਗੱਲ ਕੀਤੀ ਜਾਵੇ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਮਹਿਮਾਨ ਜੱਜ ਦੇ ਤੌਰ ਤੇ ਇਹਨਾਂ ਕੁੜੀਆਂ ਦੀ ਅਦਾਕਾਰੀ ਪਰਖਣ ਪਹੁੰਚ ਰਹੇ ਹਨ । ਇਸ ਦੌਰਾਨ ਨਿਸ਼ਾ ਬਾਨੋਂ ਭਾਵੁਕ ਵੀ ਹੋ ਜਾਂਦੇ ਹਨ ਕਿਉਂਕਿ ਕੁੜੀਆਂ ਵੱਲੋਂ ਜੋ ਐਕਟ ਕੀਤਾ ਜਾਂਦਾ ਹੈ ਉਹ ਨਿਸ਼ਾ ਬਾਨੋ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ ।

ਕਿਸ ਤਰ੍ਹਾਂ ਦਾ ਹੈ ਇਹ ਐਕਟ ਜਿਹੜਾ ਨਿਸ਼ਾ ਬਾਨੋ ਨੂੰ ਭਾਵੁਕ ਕਰ ਗਿਆ । ਇਸ ਸਭ ਜਾਨਣ ਲਈ ਦੇਖੋ ਦੇਖੋ ਸੋਮਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

Related Post