Bigg Boss OTT 2: ਸਲਮਾਨ ਖ਼ਾਨ ਦੇ ਸ਼ੋਅ ਚੋਂ ਅਚਾਨਕ ਬਾਹਰ ਹੋਈ ਪੂਜਾ ਭੱਟ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਮਸ਼ਹੂਰ ਸ਼ੋਅ 'ਬਿੱਗ-ਬੌਸ OTT 2' ਦਰਸ਼ਕਾਂ ਦਾ ਸਭ ਤੋਂ ਪਸੰਦੀਦਾ ਸ਼ੋਅ ਬਣ ਗਿਆ ਹੈ। ਹਾਲ ਹੀ 'ਚ ਵੀਕੈਂਡ ਕਾ ਵਾਰ 'ਚ ਫਲਕ ਨਾਜ਼ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਪ੍ਰਤੀਭਾਗੀ ਪੂਜਾ ਭੱਟ ਵੀ ਸ਼ੋਅ ਤੋਂ ਅਚਾਨਕ ਬਾਹਰ ਹੋ ਗਈ ਹੈ, ਇਸ ਦੀ ਹੈਰਾਨ ਕਰ ਦੇਣ ਵਾਲੀ ਵਜ੍ਹਾ ਵੀ ਸਾਹਮਣੇ ਆਈ ਹੈ।

By  Pushp Raj July 25th 2023 06:14 PM

Pooja Bhatt Leave Bigg Boss OTT 2: ਸਲਮਾਨ ਖ਼ਾਨ ਦਾ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ-ਬੌਸ OTT 2' ਦਰਸ਼ਕਾਂ ਦਾ ਸਭ ਤੋਂ ਪਸੰਦੀਦਾ ਸ਼ੋਅ ਬਣ ਗਿਆ ਹੈ। ਹਾਲ ਹੀ 'ਚ ਵੀਕੈਂਡ ਕਾ ਵਾਰ 'ਚ ਫਲਕ ਨਾਜ਼ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਪ੍ਰਤੀਭਾਗੀ ਪੂਜਾ ਭੱਟ ਵੀ ਸ਼ੋਅ ਤੋਂ ਅਚਾਨਕ ਬਾਹਰ ਹੋ ਗਈ ਹੈ, ਆਖਿਰ ਅਜਿਹਾ ਕਿਉਂ ਹੋਇਆ ਆਓ ਜਾਣਦੇ ਹਾਂ। 


ਬਿੱਗ ਬੌਸ ਤੋਂ ਬਾਹਰ ਹੋਈ ਪੂਜਾ ਭੱਟ

ਪੂਜਾ ਭੱਟ ਨੂੰ ਸ਼ੋਅ ਦੇ ਇੱਕ ਮਜ਼ਬੂਤ ​​ਪ੍ਰਤੀਭਾਗੀ ਮੰਨਿਆ ਜਾ ਰਿਹਾ ਲੀ,  ਜਿਸ ਨੇ ਬਿੱਗ ਬੌਸ ਦੇ ਘਰ ਵਿੱਚ ਸਾਰੀਆਂ ਲੜਾਈਆਂ ਨੂੰ ਸੰਭਾਲਿਆ ਸੀ। ਅਜਿਹੇ 'ਚ ਕੈਪਟਨ ਬਨਣ ਦੇ ਬਾਵਜੂਦ ਉਸ ਦੇ ਘਰ ਤੋਂ ਬਾਹਰ ਹੋਣ ਦੀ ਖਬਰ ਸੁਣ ਕੇ ਲੋਕ ਕਾਫੀ ਹੈਰਾਨ ਹਨ। ਪ੍ਰਸ਼ੰਸਕ ਜਾਨਣਾ ਚਾਹੁੰਦੇ ਹਨ ਕਿ ਅਜਿਹਾ ਕੀ ਹੋਇਆ ਕਿ ਅਭਿਨੇਤਰੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਆਓ ਜਾਣਦੇ ਹਾਂ ਕਿਉਂ ਅਚਾਨਕ ਪੂਜਾ ਭੱਟ ਨੂੰ ਸ਼ੋਅ ਨੂੰ ਅਲਵਿਦਾ ਕਹਿਣਾ ਪਿਆ।

ਸਾਹਮਣੇ ਆਇਆ ਵੱਡਾ ਕਾਰਨ 

ਮੀਡੀਆ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੂਜਾ ਭੱਟ ਇਸ ਸਮੇਂ ਮੈਡੀਕਲ ਕਾਰਨਾਂ ਦੇ ਕਰਕੇ ਸ਼ੋਅ ਤੋਂ ਬਾਹਰ ਹੋ ਗਈ ਹੈ। ਡਾਕਟਰਾਂ ਮੁਤਾਬਕ ਅਭਿਨੇਤਰੀ ਨੂੰ ਕੁਝ ਟੈਸਟ ਕਰਵਾਉਣੇ ਪਏ ਹਨ, ਜਿਸ ਕਾਰਨ ਉਨ੍ਹਾਂ ਨੂੰ ਘਰ ਛੱਡਣਾ ਪਿਆ। ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਠੀਕ ਹੋ ਜਾਵੇਗੀ, ਉਹ ਬਿੱਗ ਬੌਸ ਘਰ 'ਚ ਮੁੜ ਵਾਪਸੀ ਕਰੇਗੀ।  ਪੂਜਾ ਦੇ ਜਾਣ ਨਾਲ ਬਬੀਕਾ ਨੂੰ ਸਭ ਤੋਂ ਵੱਧ ਸਦਮਾ ਲੱਗਾ,  ਕਿਉਂਕਿ ਇਹ ਪੂਜਾ ਹੀ ਸੀ ਜੋ ਘਰ ਵਿੱਚ ਕਿਸੇ ਵੀ ਝਗੜੇ ਦੌਰਾਨ ਬਬੀਕਾ ਨੂੰ ਸ਼ਾਂਤ ਕਰਵਾਉਂਦੀ ਸੀ।


ਹੋਰ ਪੜ੍ਹੋ: World IVF Day 2023: ਕਿੰਝ ਹੋਈ IVF ਦੀ ਸ਼ੁਰੂਆਤ ? ਜਾਣੋ ਇਸ ਦਾ ਇਤਿਹਾਸ ਅਤੇ ਮਹੱਤਤਾ

ਕੀ ਸ਼ੋਅ 'ਚ ਵਾਪਸੀ ਕਰੇਗੀ ਪੂਜਾ ਭੱਟ? 

ਪੂਜਾ ਭੱਟ ਨੂੰ ਕਿਸ ਤਰ੍ਹਾਂ ਦੀ ਬੀਮਾਰੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਠੀਕ ਹੋ ਜਾਵੇਗੀ, ਉਹ ਤੁਰੰਤ ਸ਼ੋਅ 'ਚ ਵਾਪਸੀ ਕਰੇਗੀ। ਹੁਣ ਦੇਖਣਾ ਹੋਵੇਗਾ ਕਿ ਪੂਜਾ ਭੱਟ ਦੇ ਅਚਾਨਕ ਸ਼ੋਅ ਤੋਂ ਬਾਹਰ ਹੋਣ ਨਾਲ ਸ਼ੋਅ ਦੀ ਟੀਆਰਪੀ 'ਤੇ ਕਿੰਨਾ ਅਸਰ ਪੈਂਦਾ ਹੈ। ਪਰ ਉਸ ਦੇ ਜਾਣ ਨਾਲ ਘਰ ਵਿੱਚ ਇੱਕ ਵੱਡਾ ਗੇਮ ਚੇਂਜ ਹੋਣ ਦੀ ਉਮੀਦ ਹੈ।


Related Post