ਪਪੀਤੇ ਦੇ ਬੀਜਾਂ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਖਾਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ

By  Rupinder Kaler May 10th 2021 05:21 PM

ਪਪੀਤਾ ਜਿੰਨਾ ਫਾਇਦੇਮੰਦ ਹੈ ਉਸ ਤੋਂ ਜ਼ਿਆਦਾ ਪਪੀਤਾ ਦੇ ਬੀਜ ਫਾਇਦੇਮੰਦ ਹੁੰਦੇ ਹਨ । ਜ਼ਿਆਦਾਤਰ ਲੋਕ ਪਪੀਤਾ ਖਾ ਲੈਂਦੇ ਹਨ ਪਰ ਇਸਦੇ ਬੀਜਾਂ ਨੂੰ ਸੁੱਟ ਦਿੰਦੇ ਹਨ ਪਰ ਜੇ ਤੁਸੀਂ ਇਨ੍ਹਾਂ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਤੁਸੀਂ ਇਨ੍ਹਾਂ ਨੂੰ ਸੁੱਕਾ ਕੇ ਪੀਸ ਕੇ ਵੀ ਖਾ ਸਕਦੇ ਹੋ। ਪਪੀਤੇ ਦੇ ਬੀਜ ਭਾਰ ਘਟਾਉਣ ‘ਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਜੇ ਤੁਸੀਂ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਇਹ ਵੇਟਲੌਸ ‘ਚ ਵੀ ਬਹੁਤ ਮਦਦ ਕਰਦੇ ਹਨ।

ਹੋਰ ਪੜ੍ਹੋ :

ਗਾਇਕ ਆਰ ਨੇਤ ਦਾ ਨਵਾਂ ਗੀਤ ‘ਬਾਪੂ ਬੰਬ ਬੰਦਾ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

papaya

ਇਸਦਾ ਇਕ ਕਾਰਨ ਇਹ ਹੁੰਦਾ ਹੈ ਕਿ ਇਸ ‘ਚ ਮੌਜੂਦ ਫਾਈਬਰ ਤੁਹਾਡੇ ਪੇਟ ਨੂੰ ਜਲਦੀ ਭਰ ਦਿੰਦਾ ਹੈ। ਜਿਸ ਕਾਰਨ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਅਤੇ ਤੁਹਾਡਾ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਪਪੀਤੇ ਦੇ ਬੀਜ ‘ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਪੇਟ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ ਜਿਸ ਨਾਲ ਪੇਟ ਸਾਫ ਹੁੰਦਾ ਹੈ। ਇਸ ਨਾਲ ਪੇਟ ਨਾਲ ਜੁੜੀ ਹਰ ਵੱਡੀ ਸਮੱਸਿਆ ਦੂਰ ਹੋ ਜਾਂਦੀ ਹੈ। ਪਪੀਤੇ ਦੇ ਬੀਜ ਨਾ ਸਿਰਫ ਤੁਹਾਡੀ ਸਿਹਤ ਲਈ ਬਲਕਿ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਤੁਸੀਂ ਇਨ੍ਹਾਂ ਬੀਜਾਂ ਨੂੰ ਚਿਹਰੇ ‘ਤੇ ਵੀ ਲਗਾ ਸਕਦੇ ਹੋ ਜਿਸ ਨਾਲ ਕਿੱਲ-ਮੁਹਾਸੇ ਅਤੇ ਝੁਰੜੀਆਂ ਦੀ ਸਮੱਸਿਆ ਘੱਟ ਜਾਂਦੀ ਹੈ। ਇਹ ਐਂਟੀ-ਐਂਜਿਗ ਨੂੰ ਵੀ ਰੋਕਦਾ ਹੈ। ਇਨ੍ਹਾਂ ‘ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੇ ਹਨ। ਜਿਹੜੇ ਲੋਕ ਜਿੰਮ ‘ਚ ਜਾ ਕੇ ਮਸਲਜ਼ ਬਣਾਉਂਦੇ ਹਨ ਉਨ੍ਹਾਂ ਨੂੰ ਪਪੀਤੇ ਦੇ ਬੀਜ ਦਾ ਸੇਵਨ ਕਰਨ ਨਾਲ ਬਹੁਤ ਲਾਭ ਹੁੰਦਾ ਹੈ। ਰੋਜ਼ਾਨਾ ਮਿਸ਼ਰਣ ਦਾ ਇਕ ਚੱਮਚ ਲੈਣ ਨਾਲ ਸਰੀਰ ਨੂੰ ਸ਼ੇਪ ਮਿਲਦੀ ਹੈ। ਮੌਸਮ ਬਦਲਣ ਦੇ ਕਾਰਨ ਅਕਸਰ ਵਾਇਰਲ ਬੁਖਾਰ ਹੋ ਜਾਂਦਾ ਹੈ।

papaya

ਪਪੀਤੇ ਦੇ ਬੀਜ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਸਰੀਰ ਨੂੰ ਇੰਫੈਕਸ਼ਨ ਅਤੇ ਵਾਇਰਸ ਬੁਖਾਰ ਨਾਲ ਲੜਨ ‘ਚ ਮਦਦ ਪਪੀਤੇ ਦੇ ਬੀਜ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਜੇ ਤੁਹਾਨੂੰ ਵੀ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਕਰੋ ਇਸ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹੇਗੀ। ਜੇ ਤੁਸੀਂ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਅਤੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਪਪੀਤੇ ਦੇ ਬੀਜ ਵੀ ਬਹੁਤ ਵਧੀਆ ਹੁੰਦੇ ਹਨ।

Related Post