ਆਲੂ ਬੁਖ਼ਾਰਾ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਬਿਮਾਰੀਆਂ ਨਾਲ ਲੜ੍ਹਨ ਦੀ ਦਿੰਦਾ ਹੈ ਤਾਕਤ

By  Rupinder Kaler May 29th 2021 05:00 PM

ਆਲੂ ਬੁਖ਼ਾਰਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਕੇ, ਬੀ 6, ਆਇਰਨ, ਪੋਟਾਸ਼ੀਅਮ, ਡਾਈਟਰੀ ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਆਲੂ ਬੁਖ਼ਾਰੇ ਵਿੱਚ ਕੈਲੋਰੀ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ। ਅਜਿਹੇ ਵਿੱਚ ਇਸਦਾ ਸੇਵਨ ਕਰਨ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਜੇਕਰ ਇੱਥੇ 100 ਗ੍ਰਾਮ ਆਲੂ ਬੁਖ਼ਾਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਲਗਭਗ 46 ਕੈਲੋਰੀ ਹੁੰਦੀਆਂ ਹਨ।

plum fruit

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਅਤੇ ਸੋਨਮ ਬਾਜਵਾ ਦਾ ਅੰਦਾਜ਼

 

ਆਲੂ ਬੁਖ਼ਾਰੇ ਵਿੱਚ ਵਿਟਾਮਿਨ ਸੀ, ਕੇ, ਬੀ 6 ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਹ ਅੱਖਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਇਸ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਿਲ ਕਰਨਾ ਸਭ ਤੋਂ ਵਧੀਆ ਵਿਕਲਪ ਹੈ। ਇਹ ਸਰੀਰ ਵਿੱਚ ਖੂਨ ਦੇ ਧੱਬੇ ਬਣਨ ਤੋਂ ਰੋਕਦਾ ਹੈ। ਇਸਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਜੋਖਮ ਕਈ ਗੁਣਾ ਘੱਟ ਰਹਿੰਦਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਆਲੂ ਬੁਖ਼ਾਰੇ ਦੇ ਛਿਲਕਿਆਂ ਦੇ ਸੇਵਨ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਸੈੱਲਾਂ ਦੇ ਵਾਧੇ ਨੂੰ ਰੋਕਦਾ ਹੈ। ਆਲੂ ਬੁਖ਼ਾਰੇ ਦੇ ਸੇਵਨ ਨਾਲ ਹੱਡੀਆਂ ਵਿੱਚ ਮਜ਼ਬੂਤੀ ਆਉਂਦੀ ਹੈ। ਉੱਥੇ ਹੀ ਔਰਤਾਂ ਵਿੱਚ ਓਸਟੀਓਪਰੋਸਿਸ (ਹੱਡੀਆਂ ਦੀ ਬਿਮਾਰੀ) ਦੀ ਰੋਕਥਾਮ ਵਿੱਚ ਆਲੂ ਬੁਖ਼ਾਰਾ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

Related Post