‘ਉਡਾਨ’ ਫੇਮ ਅਦਾਕਾਰਾ ਕਵਿਤਾ ਚੌਧਰੀ ਦਾ ਦਿਹਾਂਤ, ਅੰਮ੍ਰਿਤਸਰ ‘ਚ ਹੋਵੇਗਾ ਅੰਤਿਮ ਸਸਕਾਰ

By  Shaminder February 16th 2024 04:52 PM

ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ‘ਉਡਾਨ’ ਫੇਮ ਅਦਾਕਾਰਾ ਕਵਿਤਾ ਚੌਧਰੀ (kavita chaudhary) ਦਾ ਦਿਹਾਂਤ (Death) ਹੋ ਗਿਆ ।ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰਾ ਦੀ ਜਾਨ ਗਈ ਹੈ । ਅਦਾਕਾਰਾ 67 ਸਾਲਾਂ ਦੀ ਸੀ । ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ । ਉਨ੍ਹਾਂ ਦੇ ਫੈਨਸ ‘ਚ ਦੁੱਖ ਦੀ ਲਹਿਰ ਹੈ ਅਤੇ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

 Kavita.jpg

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਹਰ ਸ਼ਨੀਵਾਰ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ- 7

ਅੰਮ੍ਰਿਤਸਰ ‘ਚ ਹੋਵੇਗਾ ਅੰਤਿਮ ਸਸਕਾਰ 

ਕਵਿਤਾ ਚੌਧਰੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਕੈਂਸਰ ਦੀ ਬੀਮਾਰੀ ਦੇ ਨਾਲ ਪੀੜਤ ਸੀ ਅਤੇ ਉਸ ਦਾ ਇਲਾਜ ਅੰਮ੍ਰਿਤਸਰ ‘ਚ ਚੱਲ ਰਿਹਾ ਸੀ । ਪਰ ਬੀਤੀ ਰਾਤ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ । ਅਦਾਕਾਰਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ ‘ਚ ਹੀ ਕੀਤਾ ਜਾਵੇਗਾ । 

ਕਲਿਆਣੀ ਸਿੰਘ ਦੇ ਕਿਰਦਾਰ ਨਾਲ ਹੋਈ ਸੀ ਮਸ਼ਹੂਰ 

ਅਦਾਕਾਰਾ ਦੂਰਦਰਸ਼ਨ ‘ਤੇ 1989 ਤੋਂ ਸ਼ੁਰੂ ਹੋਏ ਸੀਰੀਅਲ ‘ਉਡਾਣ’ ‘ਚ ਨਿਭਾਏ ਗਏ ਕਲਿਆਣੀ ਸਿੰਘ ਦੇ ਕਿਰਦਾਰ ਦੇ ਨਾਲ ਮਸ਼ਹੂਰ ਹੋਈ ਸੀ । ਇਹ ਸੀਰੀਅਲ ਉਨ੍ਹਾਂ ਦੀ ਭੈਣ ਦੀ ਜ਼ਿੰਦਗੀ ‘ਤੇ ਅਧਾਰਿਤ ਸੀ, ਜੋ ਕਿ ਇੱਕ ਪੁਲਿਸ ਅਧਿਕਾਰੀ ਸੀ । ਕਵਿਤਾ ਨੇ ਅੱਸੀ ਤੇ ਨੱਬੇ ਦੇ ਦਹਾਕੇ ‘ਚ ਕਈ ਇਸ਼ਤਿਹਾਰਾਂ ‘ਚ ਵੀ ਕੰਮ ਕੀਤਾ ਸੀ । ਉਸ ਨੇ ਮਸ਼ਹੂਰ ਇਸ਼ਤਿਹਾਰ ‘ਸਰਫ਼’ ‘ਚ ਕੰਮ ਕੀਤਾ ਕੀਤਾ ਸੀ ।

ਜੋ ਕਿ ਉਸ ਵੇਲੇ ਦਾ ਮਸ਼ਹੂਰ ਇਸ਼ਤਿਹਾਰ ਸੀ। ਇਹ ਸੀਰੀਅਲ ਉਸ ਵੇਲੇ ਮਹਿਲਾਵਾਂ ‘ਚ ਨਵਾਂ ਜੋਸ਼ ਅਤੇ ਊਰਜਾ ਭਰਨ ਦਾ ਕੰਮ ਕਰਦਾ ਸੀ ਅਤੇ ਸਮਾਜ ਦੇ ਹਰ ਵਰਗ ਦੇ ਵੱਲੋਂ ਇਸ ਸੀਰੀਅਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਕਿਉਂਕਿ ਕਵਿਤਾ ਇਸ ਸੀਰੀਅਲ ਦੇ ਨਾਲ ਮਹਿਲਾ ਸਸ਼ਕਤੀਕਰਨ ਦਾ ਵੱਡਾ ਉਦਾਹਰਨ ਬਣ ਗਈ ਸੀ। ਇਸ ਤੋਂ ਇਲਾਵਾ ਉਸ ਨੇ ਕਈ ਫ਼ਿਲਮਾਂ ‘ਚ ਵੀ ਮਹਿਲਾ ਅਫਸਰਾਂ ਦੇ ਕਿਰਦਾਰ ਨਿਭਾਏ ਸਨ । 

ਅਦਾਕਾਰ ਅਨੰਗ ਦੇਸਾਈ ਨੇ ਕੀਤੀ ਮੌਤ ਦੀ ਪੁਸ਼ਟੀ 

ਅਦਾਕਾਰ ਅਨੰਗ ਦੇਸਾਈ ਨੇ ਕਵਿਤਾ ਚੋੌਧਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਕਵਿਤਾ ਦੇ ਨਾਲ ਨੈਸ਼ਨਲ ਸਕੂਲ ਆਫ਼ ਡਰਾਮਾ ‘ਚ ਬੈਚਮੈਟ ਸਨ ।

 

Related Post