ਅਫਸਾਨਾ ਖ਼ਾਨ ਨੇ ਵਿਦੇਸ਼ ‘ਚ ਪਤੀ ਨੂੰ ਕੀਤਾ ਮਿਸ, ਵੀਡੀਓ ਕਾਲ ਕਰਕੇ ਦੱਸਿਆ ਦਿਲ ਦਾ ਹਾਲ
ਅਫਸਾਨਾ ਖ਼ਾਨ ਨੇ ਆਪਣੇ ਪਤੀ ਤੋਂ ਦੂਰੀ ਨੂੰ ਕੁਝ ਪਲਾਂ ‘ਚ ਹੀ ਦੂਰ ਕਰ ਲਿਆ ਅਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ।
ਅਫਸਾਨਾ ਖ਼ਾਨ(Afsana Khan) ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਆਪਣੀ ਪਰਫਾਰਮੈਂਸ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ । ਉਹ ਵਿਦੇਸ਼ ‘ਚ ਜਿੱਥੇ ਪਰਫਾਰਮ ਕਰ ਰਹੀ ਹੈ, ਉੱਥੇ ਹੀ ਜਦੋਂ ਵੀ ਉਸ ਨੂੰ ਆਪਣੇ ਬਿਜ਼ੀ ਸ਼ੈਡਿਊਲ ਚੋਂ ਕੁਝ ਸਮਾਂ ਮਿਲਦਾ ਹੈ ਤਾਂ ਉਹ ਘੁੰਮਣ ਦਾ ਮੌਕਾ ਨਹੀਂ ਗੁਆਉਂਦੀ । ਪਰ ਇਸੇ ਦੌਰਾਨ ਉਹ ਆਪਣੇ ਪਤੀ ਸਾਜ਼ ਨੂੰ ਮਿਸ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਮਨਦੀਪ ਕੌਰ ਉਰਫ ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ,ਜਾਣੋਂ ਕਿਸ ਫ਼ਿਲਮ ਦੇ ਨਾਲ ਪਾਲੀਵੁੱਡ ‘ਚ ਕੀਤੀ ਸੀ ਸ਼ੁਰੂਆਤ
ਪਰ ਆਪਣੇ ਪਤੀ ਤੋਂ ਦੂਰੀ ਨੂੰ ਘੱਟ ਕਰਨ ਦਾ ‘ਚ ਗਾਇਕਾ ਨੇ ਕੁਝ ਪਲਾਂ ‘ਚ ਹੀ ਦੂਰ ਕਰ ਲਿਆ ।ਉਸ ਨੇ ਆਪਣੇ ਪਤੀ ਸਾਜ਼ ਨੂੰ ਵੀਡੀਓ ਕਾਲ ਕਰਕੇ ਇਸ ਦੂਰੀ ਨੂੰ ਘਟਾ ਲਿਆ ਅਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ।
ਅਫ਼ਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ
ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਅਫਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’, ਸਿੱਧੂ ਮੂਸੇਵਾਲਾ ਦੇ ਨਾਲ ‘ਧੱਕਾ’, ‘ਵਧਾਈਆਂ’ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਦੇ ਪਤੀ ਸਾਜ਼ ਵੀ ਇੱਕ ਵਧੀਆ ਗਾਇਕ ਹਨ ਅਤੇ ਇਹ ਜੋੜੀ ਇੱਕਠਿਆਂ ਵੀ ਕਈ ਗੀਤ ਕੱਢ ਚੁੱਕੀ ਹੈ ।
_89781addcc4164d4e5dd836264ae2588_1280X720.webp)
ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਕੀਤਾ ਕਰੜਾ ਸੰਘਰਸ਼
ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਅਫਸਾਨਾ ਖ਼ਾਨ ਨੇ ਕਰੜਾ ਸੰਘਰਸ਼ ਕੀਤਾ ਹੈ। ਅਫਸਾਨਾ ਖ਼ਾਨ ਬਹੁਤ ਹੀ ਛੋਟੀ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ।