ਅਫਸਾਨਾ ਖ਼ਾਨ ਵਿਦੇਸ਼ ‘ਚ ਸ਼ੋਅ ਦੇ ਨਾਲ-ਨਾਲ ਸੈਰ ਸਪਾਟੇ ਦਾ ਲੈ ਰਹੀ ਅਨੰਦ,ਪਤੀ ਨੂੰ ਰਹੀ ਮਿਸ, ਵੇਖੋ ਵੀਡੀਓ

ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਵਿਦੇਸ਼ ‘ਚ ਜਿੱਥੇ ਸ਼ੋਅ ਕਰ ਰਹੀ ਹੈ, ਉੱਥੇ ਹੀ ਇਸ ਦੌਰਾਨ ਉਹ ਵਿਦੇਸ਼ ਜਾਣ ਦਾ ਪੂਰਾ ਲਾਹਾ ਲੈਂਦੀ ਹੋਈ ਵੀ ਵਿਖਾਈ ਦੇ ਰਹੀ ਹੈ ।

By  Shaminder May 4th 2023 02:02 PM

ਅਫਸਾਨਾ ਖ਼ਾਨ (Afsana Khan)ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਵਿਦੇਸ਼ ‘ਚ ਜਿੱਥੇ ਸ਼ੋਅ ਕਰ ਰਹੀ ਹੈ, ਉੱਥੇ ਹੀ ਇਸ ਦੌਰਾਨ ਉਹ ਵਿਦੇਸ਼ ਜਾਣ ਦਾ ਪੂਰਾ ਲਾਹਾ ਲੈਂਦੀ ਹੋਈ ਵੀ ਵਿਖਾਈ ਦੇ ਰਹੀ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਵੀਡੀਓਜ਼ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਉਹ ਵਿਦੇਸ਼ ‘ਚ ਵੱਖ-ਵੱਖ ਲੋਕੇਸ਼ਨਸ ‘ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ । 


View this post on Instagram

A post shared by Afsana Khan 🌟🎤 Afsaajz (@itsafsanakhan)


ਹੋਰ ਪੜ੍ਹੋ : 
ਗਾਇਕ ਕੁਲਵਿੰਦਰ ਬਿੱਲਾ ਧੀ ਅਤੇ ਪਤਨੀ ਦੇ ਨਾਲ ਆਏ ਨਜ਼ਰ, ਵੇਖੋ ਖੂਬਸੂਰਤ ਤਸਵੀਰਾਂ

ਪਤੀ ਨੂੰ ਮਿਸ ਕਰਦੀ ਆਈ ਨਜ਼ਰ 

ਅਫਸਾਨਾ ਖ਼ਾਨ ਬੇਸ਼ੱਕ ਕੈਨੇਡਾ ਦੇ ਸਰੀ ‘ਚ ਇਨਜੁਆਏ ਕਰ ਰਹੀ ਹੈ । ਪਰ ਇਸੇ ਦੌਰਾਨ ਉਹ ਆਪਣੇ ਪਤੀ ਸਾਜ਼ ਨੂੰ ਵੀ ਬਹੁਤ ਜ਼ਿਆਦਾ ਮਿਸ ਕਰਦੀ ਹੋਈ ਦਿਖਾਈ ਦਿੱਤੀ ।ਇੱਕ ਵੀਡੀਓ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਨਾ ਜਾਨੇ ਕਿਉਂ ਹਰ ਜਗ੍ਹਾ ਸਿਰਫ ਜ਼ਿਕਰ ਆਪਕਾ ਹੋਤਾ ਹੈ,ਕਿਉਂਕਿ ਇਸ ਦਿਲ ਕੋ ਸਬ ਸੇ ਜ਼ਿਆਦਾ ਫ਼ਿਕਰ ਆਪਕਾ ਹੋਤਾ ਹੈ’।


View this post on Instagram

A post shared by Afsana Khan 🌟🎤 Afsaajz (@itsafsanakhan)


ਗਾਇਕਾ ਦੇ ਪਤੀ ਸਾਜ਼ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕਰਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਇਸ ਤੋਂ ਪਹਿਲਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਸਾਜ਼ ਦੇ ਨਾਲ ਵੀਡੀਓ ਕਾਲ ਸਾਂਝੀ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਸਨ । 


ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਯਾਰ ਮੇਰਾ ਤਿੱਤਲੀਆਂ ਵਰਗਾ’, ‘ਧੱਕਾ’ ‘ਵਧਾਈਆਂ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Afsana Khan 🌟🎤 Afsaajz (@itsafsanakhan)





Related Post