ਅਮਰ ਅਰਸ਼ੀ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਕੀਤਾ ਯਾਦ, ਤਸਵੀਰ ਸ਼ੇਅਰ ਕਰਦਿਆਂ ਕਿਹਾ, 'ਮਿਸ ਯੂ ਉਸਤਾਦ ਜੀ'

ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਪੰਜਾਬ ਦੇ ਮਕਬੂਲ ਗਾਇਕ ਸਨ ਉਨ੍ਹਾਂ ਨੂੰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਬਹੁਤ ਘੱਟ ਸਮੇਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ। ਹਾਲ ਹੀ 'ਚ ਮਸ਼ਹੂਰ ਗਾਇਕ ਅਮਰ ਅਰਸ਼ੀ ਨੇ ਅਮਰ ਸਿੰਘ ਚਮਕੀਲਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ।

By  Pushp Raj July 24th 2023 05:00 PM

Amar Arshi remeber Amar Singh Chamkila: ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਪੰਜਾਬ ਦੇ ਮਕਬੂਲ ਗਾਇਕ ਸਨ ਉਨ੍ਹਾਂ ਨੂੰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਬਹੁਤ ਘੱਟ ਸਮੇਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ। ਹਾਲ ਹੀ 'ਚ ਮਸ਼ਹੂਰ ਗਾਇਕ ਅਮਰ ਅਰਸ਼ੀ ਨੇ ਅਮਰ ਸਿੰਘ ਚਮਕੀਲਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। 

 ਅਮਰ ਸਿੰਘ ਚਮਕੀਲਾ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ। ਪਰ ਅਮਰਜੋਤ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਹੋਈ। ਇਸ ਤੋਂ ਬਾਅਦ ਇਹ ਜੋੜੀ ਆਪਣੇ ਆਖਰੀ ਸਾਹ ਤੱਕ ਨਾਲ ਰਹੀ। 

View this post on Instagram

A post shared by AMAR ARSHI (@amararshi_official)


ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਅਮਰ ਅਰਸ਼ੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਅਮਰ ਸਿੰਘ ਚਮਕੀਲਾ ਨੂੰ ਯਾਦ ਕੀਤਾ। ਗਾਇਕ ਨੇ ਅਮਰ ਸਿੰਘ ਚਮਕੀਲਾ ਦੇ ਨਾਲ ਆਪਣੀ ਪੁਰਾਣੇ ਸਮੇਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਪੁਰਾਣੀ ਯਾਦ ਸਾਂਝੀ ਕੀਤੀ।

ਅਮਰ ਅਰਸ਼ੀ ਨੇ ਚਮਕੀਲਾ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ , 'ਮਿਸ ਯੂ ਉਸਤਾਦ ਜੀ,  ਲੈਜੇਂਡ ਕਦੇ ਨਹੀਂ ਮਰਦੇ ਉਹ ਹਮੇਸ਼ਾ ਦਿਲਾਂ ਵਿੱਚ ਜ਼ਿੰਦਾ ਰਹਿੰਦੇ ਹਨ...#amarsinghchamkila ji #amarjot ji...।' ਗਾਇਕ ਵੱਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਬੇਹੱਦ ਪੁਰਾਣੀ ਹੈ। ਇਸ ਤਸਵੀਰ 'ਚ ਅਮਰ ਅਰਸ਼ੀ ਤੇ ਚਮਕੀਲਾ ਦੋਵੇਂ ਇੱਕਠੇ ਖੜ੍ਹੇ ਵਿਖਾਈ ਦੇ ਰਹੇ ਹਨ। 

ਪੰਜਾਬੀ ਗਾਇਕ ਅਮਰ ਅਰਸ਼ੀ ਵੱਲੋਂ ਸਾਂਝੀ ਕੀਤੀ ਗਈ ਇਸ ਕਲਿੱਪ ਨੇ ਪ੍ਰਸ਼ੰਸਕਾਂ ਨੂੰ ਵੀ ਭਾਵੁਕ ਕਰ ਦਿੱਤਾ। ਦੱਸ ਦੇਈਏ ਕਿ ਅਮਰ ਸਿੰਘ ਚਮਕੀਲਾ ਨਾਲ ਪੰਜਾਬੀ ਸੰਗੀਤ ਜਗਤ ਦੇ ਅਜਿਹੇ ਕਈ ਸਿਤਾਰੇ ਰਹੇ ਹਨ ਜਿਨ੍ਹਾਂ ਨੇ ਉਸ ਦੌਰ ਵਿੱਚ ਖੂਬ ਨਾਂਅ ਕਮਾਇਆ। ਹਾਲਾਂਕਿ ਅਮਰ ਚਮਕੀਲਾ ਦੀ ਉਪਲੱਬਧੀ ਉਸ ਸਮੇਂ ਸ਼ਿਖਰਾਂ ਤੇ ਸੀ। ਸ਼ਾਇਦ ਇਹੀ ਕਾਰਨ ਸੀ ਕਿ ਕਈ ਨਫਰਤ ਕਰਨ ਵਾਲਿਆਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਕਲਾਕਾਰ ਨੂੰ ਆਪਣੀ ਜਾਨ ਗਵਾਉਣੀ ਪਈ। 


ਹੋਰ ਪੜ੍ਹੋ: Jasmine Sandlas : ਕੀ  ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਕਰ ਦਿੱਤਾ ਮੁਆਫ ?  ਗਾਇਕਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ

ਦੱਸਣਯੋਗ ਹੈ ਕਿ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਉੱਤੇ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਬਣਾਈ ਗਈ ਹੈ। ਇਸ ਫ਼ਿਲਮ ਵਿੱਚ ਦੋਵਾਂ ਦੀ ਸੁਪਰਹਿੱਟ ਜੋੜੀ ਨੇ ਨਾ ਸਿਰਫ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਸਗੋਂ ਖੂਬ ਸੁਰਖੀਆਂ ਵੀ ਬਟੋਰੀਆਂ। ਹਾਲਾਂਕਿ ਦਿਲਜੀਤ ਨਿਮਰਤ ਦੀ ਫਿਲਮ ਵਿੱਚ ਤੁਸੀ ਦੇਖ ਸਕਦੇ ਹੋ ਕਿਵੇਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।


Related Post