ਅਮਰੀਕਾ ਦੇ ਸਿਆਟਲ ‘ਚ ਰਹਿਣ ਵਾਲੀ ਇਹ ਮਹਿਲਾ ਬਣੀ ਸੇਵਾ ਦੀ ਮਿਸਾਲ, ਵਿਦੇਸ਼ ‘ਚ ਰਹਿਣ ਵਾਲੇ ਲੋਕਾਂ ਨੂੰ ਖਵਾਉਂਦੀ ਹੈ ਮੁਫ਼ਤ ਖਾਣਾ, ਅਮਰ ਨੂਰੀ ਨੇ ਕੀਤੀ ਤਾਰੀਫ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਸ਼ਖਸ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਵਿਦੇਸ਼ ‘ਚ ਕਿਸੇ ਕੋਲ ਏਨਾਂ ਸਮਾਂ ਨਹੀਂ ਹੁੰਦਾ ਕਿ ਕਿਸੇ ਨਾਲ ਆਪਸ ‘ਚ ਗੱਲਬਾਤ ਵੀ ਕਰ ਲਵੇ । ਪਰ ਅਜਿਹੇ ‘ਚ ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ।

By  Shaminder December 14th 2023 04:57 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਸ਼ਖਸ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਵਿਦੇਸ਼ ‘ਚ ਕਿਸੇ ਕੋਲ ਏਨਾਂ ਸਮਾਂ ਨਹੀਂ ਹੁੰਦਾ ਕਿ ਕਿਸੇ ਨਾਲ ਆਪਸ ‘ਚ ਗੱਲਬਾਤ ਵੀ ਕਰ ਲਵੇ । ਪਰ ਅਜਿਹੇ ‘ਚ ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨੇਕਾਂ ਹੀ ਵੀਡੀਓ ਸ਼ੇਅਰ ਕੀਤੇ ਹਨ ।

ਹੋਰ ਪੜ੍ਹੋ :  ਸਤਿੰਦਰ ਸੱਤੀ ਨੇ ਸਾਂਝਾ ਕੀਤਾ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ, ਵੇਖੋ ਕਿਸ ਤਰ੍ਹਾਂ ਦੋਸਤਾਂ ਨਾਲ ਕੀਤੀ ਮਸਤੀ

ਜਿਸ ‘ਚ ਉਹ ਆਪਣੇ ਬੱਚਿਆਂ ਵਾਂਗ ਬੁਲਾ ਬੁਲਾ ਕੇ ਖਾਣਾ ਖਵਾਉਂਦੀ ਹੈ। ਜੇ ਕਿਸੇ ਨੇ ਸਰੋਂ੍ਹ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣੀ ਹੈ ਤਾਂ ਉਸ ਲਈ ਮੱਕੀ ਦੀ ਰੋਟੀ ਬਣਾਉਂਦੀ ਹੈ ਅਤੇ ਜੋ ਪਰੋਂਠਾ ਖਾਣਾ ਚਾਹੁੰਦਾ ਹੈ ਤਾਂ ਉਸ ਲਈ ਪਰੋਂਠੇ ਬਣਾਉਂਦੀ ਹੈ।ਉਸ ਦਾ ਕਹਿਣਾ ਹੈ ਕਿ ਸਭ ਮੇਰੇ ਬੱਚਿਆਂ ਵਰਗੇ ਨੇ ਤੇ ਜਿਸ ਕਿਸੇ ਨੇ ਜੋ ਵੀ ਖਾਣਾ ਹੈ ਮੇਰੇ ਕੋਲ ਆ ਜਾਵੇ ।

View this post on Instagram

A post shared by Pushpa Rani (@pushpa_seattle)


ਅਮਰ ਨੂਰੀ ਨੇ ਵੀ ਕੀਤੀ ਤਾਰੀਫ

ਪੁਸ਼ਪਾ ਰਾਣੀ ਨਾਂਅ ਦੀ ਇਸ ਮਹਿਲਾ ਦੀ ਤਾਰੀਫ ਅਮਰ ਨੂਰੀ ਨੇ ਵੀ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਮਹਿਲਾ ਦੀ ਸੇਵਾ ਭਾਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਇਹ ਮਾਂ ਰੱਬੀ ਰੂਹ ਹੈ ਅਤੇ ਜਦੋਂ ਵੀ ਮੈਂ ਸਿਆਟਲ ਆਉਂਦੀ ਹਾਂ ਤਾਂ ਇਨ੍ਹਾਂ ਕੋਲ ਜ਼ਰੂਰ ਹੋ ਕੇ ਜਾਂਦੀ ਹਾਂ।

View this post on Instagram

A post shared by Pushpa Rani (@pushpa_seattle)


ਪ੍ਰੀਤੋ ਸਾਹਨੀ ਵੀ ਪਹੁੰਚੀ

ਅਦਾਕਾਰਾ ਪ੍ਰੀਤੋ ਸਾਹਨੀ ਵੀ ਸਿਆਟਲ ‘ਚ ਇਸ ਮਾਂ ਦੇ ਕੋਲ ਖਾਣਾ ਖਾਣ ਦੇ ਲਈ ਪੁੱਜੀ ਸੀ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਸਮਾਜ ਭਲਾਈ ਦੇ ਹੋਰ ਕੰਮ ‘ਚ ਵੀ ਇਹ ਮਾਤਾ ਕੰਮ ਕਰਦੀ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਪੰਜਾਬ ‘ਚ ਕੁਝ ਜ਼ਰੂਰਤਮੰਦ ਕੁੜੀਆਂ ਦੇ ਵਿਆਹਾਂ ‘ਚ ਉਨ੍ਹਾਂ ਦੇ ਵੱਲੋਂ ਯੋਗਦਾਨ ਪਾਇਆ ਗਿਆ ਸੀ । 

View this post on Instagram

A post shared by Pushpa Rani (@pushpa_seattle)





Related Post